ਭਾਰਤ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਕੇਂਦਰ ਦਾ ਹੁਕਮ- ਸਾਰੇ ਸੂਬੇ ਵਧਾਉਣ ਕੋਰੋਨਾ ਟੈਸਟਿੰਗ

Sunday, Mar 26, 2023 - 10:33 AM (IST)

ਨਵੀਂ ਦਿੱਲੀ- ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 1890 ਨਵੇਂ ਮਰੀਜ਼ ਮਿਲੇ ਹਨ। ਇਹ ਪਿਛਲੇ 149 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ। ਦੇਸ਼ ’ਚ ਐਕਟਿਵ ਮਾਮਲੇ ਵਧ ਕੇ 9433 ਹੋ ਗਏ ਹਨ। ਸ਼ੁੱਕਰਵਾਰ ਨੂੰ ਕੋਰੋਨਾ ਨਾਲ 6 ਮੌਤਾਂ ਵੀ ਹੋਈਆਂ। ਇਨ੍ਹਾਂ ’ਚੋਂ 3 ਮਹਾਰਾਸ਼ਟਰ ਅਤੇ 1-1 ਮੌਤ ਕਰਨਾਟਕ, ਰਾਜਸਥਾਨ ਅਤੇ ਉਤਰਾਖੰਡ ’ਚ ਹੋਈ।

ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

ਸਭ ਤੋਂ ਜ਼ਿਆਦਾ ਮਾਮਲੇ ਇਨ੍ਹਾਂ ਸੂਬਿਆਂ 'ਚ

ਫਿਲਹਾਲ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ, ਗੁਜਰਾਤ, ਕੇਰਲ, ਦਿੱਲੀ ਅਤੇ ਕਰਨਾਟਕ ’ਚ ਦਰਜ ਕੀਤੇ ਜਾ ਰਹੇ ਹਨ। ਕੋਰੋਨਾ ਦੀਆਂ ਪਿਛਲੀਆਂ 2 ਲਹਿਰਾਂ ’ਚ ਇਹੀ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ। ਇਸ ਨੂੰ ਵੇਖਦੇ ਹੋਏ ਕੇਂਦਰੀ ਸਿਹਤ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਸੂਬਿਆਂ ਨੂੰ ਕੋਰੋਨਾ ਟੈਸਟਿੰਗ ਵਧਾਉਣ ਅਤੇ ਹਾਲਾਤ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਕੋਵਿਡ ਅਤੇ ਇਨਫਲੂਏਂਜਾ ਦੇ ਲੱਛਣ ਇਕੋ-ਜਿਹੇ ਹਨ।

ਇਹ ਵੀ ਪੜ੍ਹੋ-  ਮੁੜ ਡਰਾਉਣ ਲੱਗਾ ਕੋਰੋਨਾ, ਦੇਸ਼ 'ਚ ਇਕ ਦਿਨ 'ਚ 1590 ਨਵੇਂ ਮਾਮਲੇ ਆਏ ਸਾਹਮਣੇ

10 ਅਤੇ 11 ਅਪ੍ਰੈਲ ਨੂੰ ਦੇਸ਼ ਭਰ ’ਚ ਮੌਕ ਡਰਿੱਲ ਦੀ ਯੋਜਨਾ

ਕੇਂਦਰੀ ਸਿਹਤ ਮੰਤਰਾਲਾ ਅਤੇ ਆਈ. ਸੀ. ਐੱਮ. ਆਰ. ਦੀ ਜੁਆਇੰਟ ਐਡਵਾਈਜ਼ਰੀ ਮੁਤਾਬਕ 10 ਅਤੇ 11 ਅਪ੍ਰੈਲ ਨੂੰ ਦੇਸ਼ ਭਰ ’ਚ ਮੌਕ ਡਰਿੱਲ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਐਡਵਾਈਜ਼ਰੀ ’ਚ ਦੱਸਿਆ ਗਿਆ ਹੈ ਕਿ ਮੌਕ ਡਰਿੱਲ ਦੀ ਪੂਰੀ ਡਿਟੇਲ 27 ਮਾਰਚ ਨੂੰ ਆਵੇਗੀ। ਓਧਰ ਦਿੱਲੀ ਸਰਕਾਰ ਨੇ ਕੋਵਿਡ-19 ਅਤੇ ਇਨਫਲੂਏਂਜਾ ਐੱਚ-3 ਐੱਨ-2 ਮਾਮਲਿਆਂ ’ਚ ਵਾਧੇ ਨੂੰ ਵੇਖਦੇ ਹੋਏ ਸਾਰੇ ਸਰਕਾਰੀ ਹਸਪਤਾਲਾਂ ’ਚ 26 ਮਾਰਚ ਨੂੰ ਮੌਕ ਡਰਿੱਲ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸਿਹਤ ਅਤੇ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਕੱਟੜਾ-ਸ਼੍ਰੀਨਗਰ ਰੇਲ ਮਾਰਗ ’ਤੇ ਬਣਿਆ ਦੇਸ਼ ਦਾ ਪਹਿਲਾ ਕੇਬਲ ਆਧਾਰਿਤ 'ਅੰਜੀ ਬ੍ਰਿਜ'

ਮਾਹਿਰ ਬੋਲੇ-  ਘਬਰਾਉਣ ਦੀ ਜ਼ਰੂਰਤ ਨਹੀਂ

ਮਾਹਿਰਾਂ ਦਾ ਮੰਨਣਾ ਹੈ ਕਿ ਨਵਾਂ ਐਕਸ. ਬੀ. ਬੀ. 1.16 ਵੈਰੀਅਟ ਇਸ ਦੀ ਵਜ੍ਹਾ ਹੋ ਸਕਦਾ ਹੈ ਪਰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਾਹਿਰਾਂ ਮੁਤਾਬਕ ਕੋਵਿਡ ਨਾਲ ਜੁੜੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰੋ। ਜੇਕਰ ਕਿਸੇ ਨੇ ਬੂਸਟਰ ਡੋਜ਼ ਨਹੀਂ ਲਈ ਹੈ, ਤਾਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਹ ਡੋਜ਼ ਲੈਣੀ ਚਾਹੀਦੀ ਹੈ।


Tanu

Content Editor

Related News