ਗੁਜਰਾਤ : ਬਾਈਕ ਸੈਨੇਟਾਈਜ਼ ਕਰਵਾ ਰਿਹਾ ਸੀ ਕਰਮਚਾਰੀ ਕਿ ਅਚਾਨਕ ਗਈ ਲੱਗ ਅੱਗ

Monday, Jun 01, 2020 - 05:57 PM (IST)

ਗੁਜਰਾਤ : ਬਾਈਕ ਸੈਨੇਟਾਈਜ਼ ਕਰਵਾ ਰਿਹਾ ਸੀ ਕਰਮਚਾਰੀ ਕਿ ਅਚਾਨਕ ਗਈ ਲੱਗ ਅੱਗ

ਗੁਜਰਾਤ- ਕੋਰੋਨਾ ਵਾਇਰਸ ਦੇ ਲਗਾਤਾਰ ਫੈਲਦੇ ਇਨਫੈਕਸ਼ਨ ਨੂੰ ਰੋਕਣ ਲਈ ਪੂਰੇ ਦੇਸ਼ 'ਚ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਘਰ 'ਚ ਇਸਤੇਮਾਲ ਹੋਣ ਵਾਲੇ ਹਰ ਸਾਮਾਨ ਅਤੇ ਵਾਹਨ ਨੂੰ ਸੈਨੇਟਾਈਜ਼ ਕੀਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਗੁਜਰਾਤ ਦੇ ਅਹਿਮਦਾਬਾਦ 'ਚ ਇਕ ਬਾਈਕ ਸੈਨੇਟਾਈਜ਼ ਕੀਤੇ ਜਾਣ ਦੌਰਾਨ ਜੋ ਹੋਇਆ, ਉਹ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਅਸਲ ਅਹਿਮਦਾਬਾਦ 'ਚ ਇਕ ਨਿੱਜੀ ਕੰਪਨੀ ਦੇ ਗੇਟ 'ਤੇ ਕਰਮਚਾਰੀਆਂ ਦੀਆਂ ਗੱਡੀਆਂ ਨੂੰ ਸੈਨੇਟਾਈਜ਼ ਕੀਤੇ ਜਾਣ ਦੇ ਬਾਅਦ ਹੀ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਸੀ। ਇਸ ਬਾਰੇ ਜਦੋਂ ਇਕ ਕਰਮਚਾਰੀ ਆਪਣੀ ਗੱਡੀ ਨੂੰ ਸੈਨੇਟਾਈਜ਼ ਕਰਵਾ ਰਿਹਾ ਸੀ ਤਾਂ ਅਚਾਨਕ ਬਾਈਕ 'ਚ ਅੱਗ ਲੱਗ ਗਈ।

PunjabKesariਗੱਡੀ 'ਚ ਅੱਗ ਲੱਗਦੇ ਹੀ ਕਰਮਚਾਰੀ ਨੂੰ ਕੁਝ ਸਮਝ ਨਹੀਂ ਆਇਆ ਤਾਂ ਉਹ ਤੁਰੰਤ ਗੱਡੀ ਛੱਡ ਕੇ ਉੱਥੋਂ ਦੂਰ ਦੌੜ ਗਿਆ, ਜਦੋਂ ਕਿ ਉੱਥੇ ਮੌਜੂਦ ਗਾਰਡ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਅੱਗ ਜਦੋਂ ਨਹੀਂ ਬੁੱਝੀ ਤਾਂ ਗਾਰਡ ਦੌੜ ਕੇ ਗਿਆ ਅਤੇ ਅੱਗ ਬੁਝਾਊ ਯੰਤਰ ਲੈ ਕੇ ਆਇਆ। ਫਿਰ ਉੱਥੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਬਾਈਕ ਸੜ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੱਡੀ ਸਟਾਰਟ ਰਹਿਣ ਅਤੇ ਸੈਨੇਟਾਈਜ਼ਰ 'ਚ ਅਲਕੋਹਲ ਦੀ ਮਾਤਰਾ ਹੋਣ ਕਾਰਨ ਅੱਗ ਲੱਗ ਗਈ ਹੋਵੇਗੀ।


author

DIsha

Content Editor

Related News