ਕੋਰੋਨਾ ਦਾ ਮੁੜ ਵਧਿਆ ਖ਼ਤਰਾ; ਅਸਾਮ ਦਾ ਸਕੂਲ 7 ਦਿਨਾਂ ਲਈ ਸੀਲ
Monday, Feb 22, 2021 - 10:58 AM (IST)
ਗੁਹਾਟੀ— ਗੁਹਾਟੀ ਸਥਿਤ ਡਾਨ ਬਾਸਕੋ ਸਕੂਲ ਦੇ ਇਕ ਅਧਿਆਪਕ ਦੇ ਪਰਿਵਾਰਕ ਮੈਂਬਰ ਅਤੇ ਇਕ ਹੋਰ ਅਧਿਆਪਕ ਕੋਵਿਡ-19 ਤੋਂ ਪੀੜਤ ਪਾਏ ਜਾਣ ਮਗਰੋਂ ਸਕੂਲ ਨੂੰ 7 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੋਵੇਂ ਅਧਿਆਪਕ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਜਮਾਤਾਂ ਵਿਚ ਪੜ੍ਹਾਉਣ ਜਾ ਰਹੇ ਸਨ ਕਿ ਪੀੜਤ ਹਨ ਅਤੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਹਨ। ਕਾਮਰੂਪ ਮੈਟਰੋਪੋਲਿਟਨ ਡਿਪਟੀ ਕਮਿਸ਼ਨਰ ਵਿਸ਼ਵਜੀਤ ਪੇਗੂ ਨੇ ਸਕੂਲ ਕੰਪਲੈਕਸ ਨੂੰ 27 ਫਰਵਰੀ ਤੱਕ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ, ਤਾਂ ਕਿ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ’ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ
ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਕੋਵਿਡ-19 ਸਬੰਧੀ ਜਾਂਚ ਲਈ ਸੋਮਵਾਰ ਨੂੰ ਸਕੂਲ ਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦਰਮਿਆਨ ਅਸਾਮ ਸਰਕਾਰ ਨੇ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਆ ਰਹੀ ਗਿਰਾਵਟ ਕਾਰਨ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਇਕ ਮਾਰਚ ਤੋਂ ਕੋਵਿਡ-19 ਦੀ ਜਾਂਚ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ। ਅਸਾਮ ਵਿਚ ਕੋਰੋਨਾ ਵਾਇਰਸ ਦੇ ਕੁੱਲ 2.17 ਲੱਖ ਕੇਸ ਸਾਹਮਣੇ ਆ ਚੁੱਕੇ ਹਨ ਅਤੇ 1,091 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ
ਜੇਕਰ ਗੱਲ ਪੂਰੇ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 14,199 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਮਗਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ 1,10,05,850 ਹੋ ਗਈ ਹੈ। 83 ਨਵੀਆਂ ਮੌਤਾਂ ਮਗਰੋਂ ਕੁੱਲ ਮੌਤਾਂ ਦੀ ਗਿਣਤੀ 1,56,385 ਹੋ ਗਈ ਹੈ। ਦੇਸ਼ ਅੰਦਰ ਸਰਗਰਮ ਕੇਸਾਂ ਦੀ ਕੁੱਲ ਗਿਣਤੀ 1,50,055 ਅਤੇ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ 1,06,99,410 ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਮਹਾਰਾਸ਼ਟਰ 'ਚ ਤਾਲਾਬੰਦੀ ਨੂੰ ਲੈ ਕੇ CM ਊਧਵ ਠਾਕਰੇ ਜਲਦ ਲੈਣਗੇ ਫ਼ੈਸਲਾ