ਹੁਣ ਰੂਟਸ ਦੇ ਹਿਸਾਬ ਨਾਲ ਲਿਆ ਜਾਵੇਗਾ ਹਵਾਈ ਕਿਰਾਇਆ : ਹਰਦੀਪ ਪੁਰੀ

Thursday, May 21, 2020 - 05:31 PM (IST)

ਹੁਣ ਰੂਟਸ ਦੇ ਹਿਸਾਬ ਨਾਲ ਲਿਆ ਜਾਵੇਗਾ ਹਵਾਈ ਕਿਰਾਇਆ : ਹਰਦੀਪ ਪੁਰੀ

ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ 'ਕੋਵਿਡ - 19' ਮਹਾਮਾਰੀ ਦੀ ਸਥਿਤੀ ਦਾ ਨਾਜਾਇਜ਼ ਫਾਇਦਾ ਚੁੱਕਣ ਤੋਂ ਜਹਾਜ਼ ਸੇਵਾ ਕੰਪਨੀਆਂ ਨੂੰ ਰੋਕਣ ਲਈ ਸਰਕਾਰ ਨੇ ਹਵਾਈ ਕਿਰਾਏ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੀਮਾ ਤੈਅ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਾਮਾਰੀ ਦੌਰਾਨ ਸੀਮਿਤ ਉਡਾਣਾਂ ਨਾਲ ਜਹਾਜ਼ ਸੇਵਾ 25 ਮਈ ਤੋਂ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਉਡਾਣਾਂ ਘੱਟ ਹੋਣ ਨਾਲ ਸੀਟਾਂ ਦੀ ਉਪਲੱਬਧਤਾ ਘਟੇਗੀ ਜਦੋਂ ਕਿ ਮੰਗ ਜ਼ਿਆਦਾ ਹੈ। ਅਜਿਹੇ ਵਿਚ ਕਿਰਾਏ ਵਿਚ ਵਾਧੇ ਦਾ ਸ਼ੱਕ ਸੀ। ਇਸ ਦੇ ਮੱਦੇਨਜਰ ਸਰਕਾਰ ਨੇ ਉਡਾਣ ਦੇ ਸਮੇਂ ਦੇ ਹਿਸਾਬ ਨਾਲ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿਰਾਇਆ ਤੈਅ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਤੋਂ ਮੁੰਬਈ ਦਾ ਕਿਰਾਇਆ 3,500 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 10,000 ਰੁਪਏ ਹੋਵੇਗਾ, ਜੋ 90 ਮਿੰਟ ਤੋਂ 120 ਮਿੰਟ ਦੀ ਕੈਟਿਗਰੀ ਵਿਚ ਆਉਂਦਾ ਹੈ।

PunjabKesari

ਰੂਟਸ ਨੂੰ ਹੇਠਾਂ ਦਿੱਤੇ ਗਏ 7 ਹਿੱਸਿਆ ਵਿਚ ਵੰਡਿਆ ਗਿਆ ਹੈ।

  • 40 ਮਿੰਟ ਤੋਂ ਘੱਟ ਸਮਾਂ ਲੈਣ ਵਾਲੇ ਰੂਟਸ
  • 40 ਤੋਂ 60 ਮਿੰਟ ਦਾ ਸਮਾਂ ਲੈਣ ਵਾਲੇ ਰੂਟਸ
  • 60 ਤੋਂ 90 ਮਿੰਟ ਦਾ ਸਮਾਂ ਲੈਣ ਵਾਲੇ ਰੂਟਸ
  • 90 ਤੋਂ 120 ਮਿੰਟ ਦਾ ਸਮਾਂ ਲੈਣ ਵਾਲੇ ਰੂਟਸ
  • 2 ਤੋਂ 2.50 ਘੰਟੇ ਦਾ ਸਮਾਂ ਲੈਣ ਵਾਲੇ ਰੂਟਸ
  • 2.50 ਤੋਂ 3 ਘੰਟੇ ਦਾ ਸਮਾਂ ਲੈਣ ਵਾਲੇ ਰੂਟਸ
  • 3 ਤੋਂ 3.5 ਘੰਟੇ ਦਾ ਸਮਾਂ ਲੈਣ ਵਾਲੇ ਰੂਟਸ

 

PunjabKesari

PunjabKesari

40 ਫੀਦਸੀ ਟਿਕਟਾਂ ਅੱਧੇ ਤੋਂ ਘੱਟ ਮੁੱਲ 'ਤੇ
ਇਸ ਤੋਂ ਇਲਾਵਾ 40 ਫੀਸਦੀ ਸੀਟਾਂ ਅੱਧੇ ਤੋਂ ਘੱਟ ਕਿਰਾਏ 'ਤੇ ਬੁੱਕ ਕੀਤੀਆਂ ਜਾਣਗੀਆਂ। ਇਸ ਦੀ ਉਦਾਹਰਣ ਦਿੰਦੇ ਹੋਏ ਸਮਝਾਇਆ ਗਿਆ ਕਿ ਕਿਵੇਂ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧਾ ਕਿਰਾਏ ਦੇ ਵਿਚ ਦੇ ਪੁਆਇੰਟ ਤੋਂ ਘੱਟ 'ਤੇ 40 ਫੀਸਦੀ ਸੀਟਾਂ ਬੁੱਕ ਹੋਣਗੀਆਂ।

ਅਸਲ ਕਿਰਾਏ 'ਤੇ ਜ਼ੋਰ
ਉਨ੍ਹਾਂ ਕਿਹਾ ਕਿ ਪਹਿਲਾਂ ਏਅਰਲਾਈਨ ਕੰਪਨੀਆਂ ਆਪਣੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿਰਾਏ ਆਪਣੀ ਵੈਬਸਾਈਟ 'ਤੇ ਪਾ ਦਿੰਦੀਆਂ ਸਨ। ਹੁਣ ਅਸੀਂ ਰੇਲ ਕਿਰਾਇਆਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਰਾਇਆ ਤੈਅ ਕਰਨ ਦੇ ਬਾਰੇ ਵਿਚ ਸੋਚਿਆ ਹੈ, ਜੋ ਅਸਲ ਹੈ। ਉਹ ਕਿਹਾ, ਅਸੀਂ ਅਸਲ ਕਿਰਾਇਆ ਫਿਕਸ ਕੀਤਾ ਹੈ ਤਾਂ ਕਿ ਕਿਸੇ ਦੇ ਬਿਜਨੈਸ ਨੂੰ ਮੁਸ਼ਕਲ ਦਾ ਸਾਮਣਾ ਨਹੀਂ ਕਰਣਾ ਪਏ।

ਸੋਸ਼ਲ ਡਿਸਟੈਂਸਿੰਗ ਕਿਵੇਂ?
ਹਰਦੀਪ ਪੁਰੀ ਨੇ ਵਿਚਕਾਰਲੀ ਸੀਟ ਖਾਲ੍ਹੀ ਰੱਖਣ ਦੇ ਸਵਾਲ 'ਤੇ ਕਿਹਾ, ਉਡਾਣ ਦੌਰਾਨ ਵਿਚਕਾਰਲੀ ਸੀਟ ਖਾਲ੍ਹੀ ਨਹੀਂ ਜਾਵੇਗੀ। ਹਰ ਉਡਾਣ ਤੋਂ ਬਾਅਦ ਫਲਾਇਟ ਨੂੰ ਕਿਟਾਣੂ-ਰਹਿਤ ਕੀਤਾ ਜਾਂਦਾ ਹੈ। ਯਾਤਰੀਆਂ ਅਤੇ ਕਰੂ ਲਈ ਹਰ ਸਾਵਧਾਨੀ ਵਰਤੀ ਜਾਂਦੀ ਹੈ। ਜੇਕਰ ਵਿਚਕਾਰਲੀ ਸੀਟ ਖਾਲ੍ਹੀ ਛੱਡ ਦਿਓ ਤਾਂ ਇਸ ਦਾ ਭਾਰ ਯਾਤਰੀਆਂ 'ਤੇ ਜਾਵੇਗਾ ।


author

cherry

Content Editor

Related News