ਤੇਂਦੁਲਕਰ ਨੇ ਲੋਕਾਂ ਨੂੰ ਕੀਤੀ ਅਪੀਲ, ਕੋਰੋਨਾ ਵਾਇਰਸ ਵਰਗੀ ''ਅੱਗ'' ਲਈ ''ਹਵਾ'' ਨਾ ਬਣੋ (Video)

03/25/2020 6:21:21 PM

ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਲੋਕਾਂ ਤੋਂ 'ਲੌਕਡਾਊਨ' ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਜੇਕਰ ੱਅੱਗ ਹੈ ਤਾਂ ਇਸ ਨੂੰ ਫੈਲਾਉਣ ਵਾਲੀ ਹਵਾ ਅਸੀਂ ਹਾਂ। ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਬੰਦ ਦੇ ਹਾਲਾਤ ਬਣੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਵਿਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਤੇਂਦੁਲਕਰ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

ਉਸ ਨੇ ਟਵਿੱਟਰ 'ਤੇ ਵੀਡੀਓ ਅਪਲੋਡ ਕਰ ਕੇ ਕਿਹਾ ਕਿ ਸਾਡੀ ਸਰਕਾਰ ਨੇ ਅਤੇ ਦੁਨੀਆ ਭਰ ਦੇ ਸਿਹਤ ਮਾਹਰਾਂ ਨੇ ਸਾਨੂੰ ਬੇਨਤੀ ਕੀਤੀ ਹੈ ਕਿ ਅਸੀਂ ਘਰ ਰਹੀਏ ਅਤੇ ਜਦੋਂ ਤਕ ਐਮਰਜੈਂਸੀ ਦੇ ਹਾਲਾਤ ਘੱਟ ਨਾ ਹੋਣ ਬਾਹਰ ਨਾ ਨਿਕਲੋ ਪਰ ਫਿਰ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਮੈਂ ਕੁਝ ਵੀਡੀਓ ਦੇਖੀਆਂ ਹਨ ਜਿਸ ਵਿਚ ਲੋਕ ਹੁਣ ਵੀ ਬਾਹਰ ਕ੍ਰਿਕਟ ਖੇਡ ਰਹੇ ਹਨ।'' ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੇ ਕਿਹਾ ਕਿ ਅਸੀਂ ਬਾਹਰ ਜਾਈਏ, ਦੋਸਤਾਂ ਨੂੰ ਮਿਲਿਏ, ਖੇਡਾਂ ਖੇਡੀਏ ਪਰ ਅਜੇ ਇਹ ਦੇਸ਼ ਲਈ ਬਹੁਤ ਹਾਨੀਕਾਰਕ ਹੈ। ਯਾਦ ਰੱਖੋ ਇਹ ਦਿਨ ਛੁੱਟੀਆਂ ਦੇ ਦਿਨ ਨਹੀਂ ਹਨ। ਕੋਰੋਨਾ ਵਾਇਰਸ ਜੇਕਰ ਅੱਗ ਹੈ ਤਾਂ ਅਸੀਂ ਇਸ ਨੂੰ ਫੈਲਾਉਣ ਵਾਲੀ ਹਵਾ ਹਾਂ। ਇਸ ਵਾਇਰਸ ਨੂੰ ਰੋਕਣ ਦਾ ਇਕ ਹੀ ਤਰੀਕਾ ਹੈ ਕਿ ਅਸੀਂ ਸਾਰੇ ਆਪਣੇ ਘਰਾਂ ਵਿਚ ਰਹੀਏ। ਮੈਂ ਅਤੇ ਮੇਰਾ ਪਰਿਵਾਰ ਪਿਛਲੇ 10 ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲੇ ਅਤੇ ਅਗਲੇ 21 ਦਿਨਾਂ ਤਕ ਵੀ ਇਸ 'ਤੇ ਕਾਇਮ ਰਹਾਂਗੇ ਕਿਉਂਕਿ ਵਰਤਮਾਨ ਸਮੇਂ ਵਿਚ ਸਮਾਜ, ਦੇਸ਼ ਅਤੇ ਦੁਨੀਆ ਨੂੰ ਬਚਾਉਣ ਦਾ ਇਕਲੌਤਾ ਤਰੀਕਾ ਇਹੀ ਹੈ। ਡਾਕਟਰ, ਨਰਸ, ਹਸਪਤਾਲ ਕਰਮਚਾਰੀ ਜੋ ਸਾਡੇ ਲਈ ਲੜ ਰਹੇ ਹਨ ਉਨ੍ਹਾਂ ਲਈ ਅਸੀਂਂ ਇੰਨਾ ਤਾਂ ਕਰ ਹੀ ਸਕਦੇ ਹਾਂ ਅਤੇ ਉਸ ਦੀ ਕਹੀ ਹੋਈ ਗੱਲਾਂ ਨੂੰ ਮੰਨ ਸਕਦੇ ਹਾਂ। ਇਸ ਨੂੰ ਇਕ ਮੌਕਾ ਸਮਝੋ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ। ਤੁਸੀਂ ਖੁਦ ਨੂੰ, ਸਮਾਜ ਨੂੰ, ਸਾਡੇ ਦੇਸ਼ ਅਤੇ ਸਾਰੀ ਦੁਨੀਆ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹੋ ਸਿਰਫ ਆਪਣੇ-ਆਪਣੇ ਘਰਾਂ ਵਿਚ ਰਹਿ ਕੇ।''


Ranjit

Content Editor

Related News