ਕੋਰੋਨਾ ਵਾਇਰਸ : ਪੁਡੂਚੇਰੀ ''ਚ ਪ੍ਰਾਇਮਰੀ ਸਕੂਲਾਂ ''ਚ ਛੁੱਟੀਆਂ ਦਾ ਐਲਾਨ
Sunday, Mar 15, 2020 - 06:05 PM (IST)
ਪੁਡੂਚੇਰੀ (ਭਾਸ਼ਾ)— ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਦੇ ਮੱਦੇਨਜ਼ਰ ਐਤਵਾਰ ਨੂੰ ਪੁਡੂਚੇਰੀ ਸਰਕਾਰ ਨੇ ਵੀ ਪ੍ਰੀ ਕੇਜੀ ਅਤੇ ਪ੍ਰਾਇਮਰੀ ਸਕੂਲਾਂ 'ਚ ਅਗਲੇ ਆਦੇਸ਼ ਤਕ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਆਰ. ਕਮਾਲਕੰਨਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪ੍ਰੀ ਕੇਜੀ ਅਤੇ ਪ੍ਰਾਇਮਰੀ ਸਕੂਲ ਕੱਲ ਤੋਂ ਭਾਵ ਸੋਮਵਾਰ ਤੋਂ ਅਗਲੇ ਆਦੇਸ਼ ਤਕ ਲਈ ਬੰਦ ਰਹਿਣਗੇ। ਕੇਰਲ 'ਚ ਪੁਡੂਚੇਰੀ ਦੇ ਐਨਕਲੇਵ ਮਾਹੇ ਖੇਤਰ ਵਿਚ ਪਹਿਲਾਂ ਹੀ ਪ੍ਰੀ ਕੇਜੀ ਅਤੇ ਪ੍ਰਾਇਮਰੀ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦਿਆਂ ਪੰਜਾਬ, ਦਿੱਲੀ, ਮਹਾਰਾਸ਼ਟਰ, ਕੇਰਲ, ਆਸਾਮ ਸਮੇਤ ਹਰਿਆਣਾ 'ਚ ਸਕੂਲ ਅਤੇ ਕਾਲਜਾਂ ਨੂੰ 31 ਮਾਰਚ ਤਕ ਬੰਦ ਕਰ ਦਿੱਤਾ ਗਿਆ ਹੈ। ਯੂਰਪ ਵਿਚ ਹਾਲਾਤ ਚੀਨ ਤੋਂ ਜ਼ਿਆਦਾ ਖਤਰਨਾਕ ਹੋ ਗਏ ਹਨ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਕਰੀਬ 5,962 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 1.55 ਲੱਖ ਤੋਂ ਵਧੇਰੇ ਲੋਕ ਪੀੜਤ ਹਨ। ਇਹ ਵਾਇਰਸ ਚੀਨ ਤੋਂ ਫੈਲਿਆ ਹੈ, ਜੋ ਕਿ ਦੁਨੀਆ ਭਰ ਦੇ 140 ਵਧੇਰੇ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ।