ਕੋਰੋਨਾ ਪੀੜਤ ਫੌਜ ਦੇ ਜਵਾਨ ਨੇ ਕੀਤੀ ਆਤਮਹੱਤਿਆ
Wednesday, May 13, 2020 - 12:13 AM (IST)

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਤੋਂ ਪੀੜਤ ਫੌਜ ਦੇ ਜਵਾਨ ਨੇ ਮੰਗਲਵਾਰ ਨੂੰ ਇੱਥੇ ਦੇ ਹਸਪਤਾਲ 'ਚ ਦਰੱਖਤ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਹਸਪਤਾਲ 'ਚ ਫੌਜ ਦੇ ਜਵਾਨ ਦਾ ਇਲਾਜ਼ ਚੱਲ ਰਿਹਾ ਸੀ। ਪੁਲਸ ਨੇ ਦੱਸਿਆ ਕਿ 31 ਸਾਲਾ ਜਵਾਨ ਨੂੰ ਫੇਫੜੇ ਦਾ ਕੈਂਸਰ ਵੀ ਸੀ ਤੇ ਇੱਥੇ ਦੇ ਮਿਲਟਰੀ ਬੇਸ ਹਸਪਤਾਲ 'ਚ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਜਵਾਨ ਦੇ ਨਮੂਨੇ ਨੂੰ ਕੋਵਿਡ-19 ਜਾਂਚ ਦੇ ਲਈ ਭੇਜਿਆ ਗਿਆ ਸੀ ਤੇ ਰਿਪੋਰਟ 'ਚ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ।