ਕੋਰੋਨਾ ਦੀ ਜਿਸ ਵੈਕਸੀਨ ਦਾ ਭਾਰਤ ਨੂੰ ਇੰਤਜ਼ਾਰ, ਹੁਣ ਰੂਸ ਨੇ ਉਸ ਨੂੰ ਲੈ ਕੇ ਸਾਧੀ ਚੁੱਪੀ

Sunday, Sep 20, 2020 - 07:45 PM (IST)

ਮਾਸਕੋ - ਕਰੀਬ ਇਕ ਮਹੀਨੇ ਪਹਿਲਾਂ ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਨੂੰ ਰਜਿਸਟਰ ਕਰ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਥੋਂ ਤੱਕ ਕਿ ਇਸ ਦੇ ਨਵੰਬਰ ਤੱਕ ਐਮਰਜੰਸੀ ਵਿਚ ਇਸਤੇਮਾਲ ਕੀਤੇ ਜਾਣ ਲਈ ਅਪਰੂਵਲ ਦੀਆਂ ਗੱਲਾਂ ਵੀ ਆਖੀਆਂ ਜਾਣ ਲੱਗੀਆਂ। ਇਸ ਵਿਚਾਲੇ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਨੇ ਆਖਿਆ ਹੈ ਕਿ ਰੂਸ ਨੇ ਹੁਣ ਟ੍ਰਾਇਲ ਤੋਂ ਇਲਾਵਾ ਵੱਡੀ ਆਬਾਦੀ ਨੂੰ ਵੈਕਸੀਨ ਨਹੀਂ ਦਿੱਤੀ ਹੈ। ਇਥੋਂ ਤੱਕ ਕਿ ਵੱਡੇ-ਵੱਡੇ ਇਲਾਕਿਆਂ ਵਿਚ ਕਾਫੀ ਘੱਟ ਖੁਰਾਕਾਂ ਭੇਜੀਆਂ ਜਾ ਰਹੀਆਂ ਹਨ।

ਭੇਜੇ ਜਾ ਰਹੇ ਹਨ ਛੋਟੇ ਸ਼ਿਪਮੈਂਟ
ਵੈਕਸੀਨੇਸ਼ਨ ਕੈਂਪੇਨ ਦੀ ਰਫਤਾਰ ਹੌਲੀ ਹੋਣ ਦੇ ਕਾਰਨ ਨੂੰ ਅਜੇ ਸਮਝਿਆ ਨਾ ਜਾ ਸਕਿਆ। ਇਸ ਦੇ ਪਿੱਛੇ ਸੀਮਤ ਉਤਪਾਦਨ ਸਮਰੱਥਾ ਵੀ ਹੋ ਸਕਦੀ ਹੈ। ਇਕ ਸਲਾਹ ਇਹ ਵੀ ਹੈ ਕਿ ਸ਼ਾਇਦ ਅਜਿਹੇ ਉਤਪਾਦ ਨੂੰ ਵੱਡੀ ਆਬਾਦੀ ਨੂੰ ਦੇਣ ਵਿਚ ਝਿੱਝਕ ਮਹਿਸੂਸ ਕੀਤੀ ਜਾ ਰਹੀ ਹੈ। ਹਾਲ ਹੀ ਵਿਚ 20 ਲੱਖ ਲੋਕਾਂ ਵਾਲੇ ਖੇਤਰ ਵਿਚ ਸਿਰਫ 20 ਲੋਕਾਂ ਲਈ ਖੁਰਾਕਾਂ ਦਾ ਸ਼ਿਪਮੈਂਟ ਭੇਜਿਆ ਗਿਆ।

ਰੂਸ ਦੇ ਸਿਹਤ ਮੰਤਰਾਲੇ ਨੇ ਇਹ ਨਹੀਂ ਦੱਸਿਆ ਹੈ ਕਿ ਕਿੰਨੇ ਲੋਕਾਂ ਨੂੰ ਰੂਸ ਵਿਚ ਵੈਕਸੀਨੇਟ ਕੀਤਾ ਗਿਆ ਹੈ। ਦੇਸ਼ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਰੂਸ ਦੇ ਸੂਬਿਆਂ ਵਿਚ ਛੋਟੇ ਸ਼ਿਪਮੈਂਟ ਭੇਜੇ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਖੁਰਾਕਾਂ ਭੇਜੀਆਂ ਗਈਆਂ ਹਨ ਅਤੇ ਕਦੋਂ ਤੱਕ ਇਹ ਉਪਲੱਬਧ ਹੋ ਸਕਣਗੀਆਂ। ਉਨ੍ਹਾਂ ਨੇ ਇਹ ਦੱਸਿਆ ਸੀ ਕਿ ਸੈਂਟ ਪੀਟਰਸਬਰਗ ਕੋਲ ਲੈਨੀਨਗ੍ਰੈਡ ਰੀਜ਼ਨ ਵਿਚ ਸਭ ਤੋਂ ਪਹਿਲਾਂ ਸੈਂਪਲ ਵੈਕਸੀਨ ਭੇਜੀ ਜਾਵੇਗੀ।

ਟ੍ਰਾਇਲ ਤੱਕ ਸੀਮਤ ਰਹੇ ਵੈਕਸੀਨ
ਉਥੇ, ਐਸੋਸੀਏਸ਼ਨ ਆਫ ਕਲੀਨਿਕਲ ਟ੍ਰਾਇਲ ਆਰਗੇਨਾਈਜੇਸ਼ਨ ਦੀ ਡਾਇਰੈਕਟਰ ਸਵੇਤਲਾਨਾ ਜਾਵੀਡੋਵਾ ਦਾ ਆਖਣਾ ਹੈ ਕਿ ਇਸ ਵੈਕਸੀਨ ਦਾ ਉਤਪਾਦਨ ਸੀਮਤ ਹੋਵੇ ਤਾਂ ਇਹ ਚੰਗੀ ਗੱਲ ਹੈ ਕਿਉਂਕਿ ਜਲਦਬਾਜ਼ੀ ਵਿਚ ਅਪਰੂਵਲ ਦਿੱਤਾ ਗਿਆ ਸੀ। ਸਤੰਬਰ ਵਿਚ ਲੈਨਸਟ ਵਿਚ ਪ੍ਰਕਾਸ਼ਿਤ ਇਕ ਸਟੱਡੀ ਮੁਤਾਬਕ ਇਹ ਵੈਕਸੀਨ ਸੁਰੱਖਿਅਤ ਹੈ। ਫੇਜ਼ 1 ਅਤੇ ਫੇਜ਼ 2 ਦੇ ਅੰਕੜਿਆਂ ਮੁਤਾਬਕ ਇਸ ਨੇ ਸੈਲਯੁਲਰ ਅਤੇ ਐਂਟੀਬਾਡੀ ਰਿਸਪਾਂਸ ਜੈਨਰੇਟ ਕੀਤਾ। ਫੇਜ਼ 3 ਟ੍ਰਾਇਲ ਦੇ ਨਤੀਜੇ ਅਕਤੂਬਰ-ਨਵੰਬਰ ਵਿਚ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ।


Khushdeep Jassi

Content Editor

Related News