ਜਣੇਪੇ, ਨਵਜੰਮੇ ਸਬੰਧੀ ਸੇਵਾਵਾਂ ਲਈ ਕੋਰੋਨਾ ਜਾਂਚ ਲਾਜ਼ਮੀ ਨਹੀਂ
Wednesday, May 27, 2020 - 10:40 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਵਰਜਿਤ ਖੇਤਰ ਅਤੇ ਬਫਰ ਜ਼ੋਨ ਵਿਚ ਪ੍ਰਜਨਨ, ਜਣੇਪੇ, ਨਵਜੰਮੇ ਬੱਚੇ ਅਤੇ ਬਾਲ ਸਿਹਤ ਸਬੰਧੀ ਜ਼ਰੂਰੀ ਸੇਵਾਵਾਂ ਸੀਮਤ ਤਰੀਕੇ ਨਾਲ ਜਾਰੀ ਰਹਿਣੀਆਂ ਚਾਹੀਦੀਆਂ ਹਨ। ਨਾਲ ਹੀ ਮੰਤਰਾਲੇ ਨੇ ਕਿਹਾ ਕਿ ਇਹ ਸੇਵਾਵਾਂ ਦੇਣ ਲਈ ਕੋਵਿਡ-19 ਦੀ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੈ।
ਮੰਤਰਾਲੇ ਨੇ ਇਹ ਵੀ ਕਿਹਾ ਕਿ ਜਿਥੇ ਤੱਕ ਸੰਭਵ ਹੋਵੇ ਜੱਚਾ-ਬੱਚਾ ਦੀ ਦੇਖ-ਰੇਖ ਨਾਲ-ਨਾਲ ਹੋਣੀ ਚਾਹੀਦੀ ਹੈ ਅਤੇ ਕੋਵਿਡ-19 ਸਬੰਧੀ ਸਥਿਤੀ ਭਾਂਵੇ ਜੋ ਵੀ ਹੋਵੇ, ਜਣੇਪੇ ਦੇ ਇਕ ਘੰਟੇ ਦੇ ਅੰਦਰ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।