ਕੋਰੋਨਾ ਦੇ ਵਧ ਰਹੇ ਕੇਸਾਂ ਨੇ ਵਧਾਈ ਚਿੰਤਾ, ਮੁੜ ਲੱਗੇਗਾ ਲਾਕਡਾਊਨ?
Tuesday, May 27, 2025 - 10:38 AM (IST)

ਨੈਸ਼ਨਲ ਡੈਸਕ- ਭਾਰਤ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਆਪਣੇ ਪੈਰ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸਦੇ ਨਵੇਂ ਰੂਪ ਨਾਲ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕ ਪਾਜ਼ੀਟਿਵ ਪਾਏ ਗਏ ਹਨ ਅਤੇ ਇਹ ਰੁਝਾਨ ਲਗਾਤਾਰ ਜਾਰੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰੋਜ਼ਾਨਾਂ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਕੁਝ ਲੋਕਾਂ ਦੀ ਮੌਤ ਹੋਣ ਦੀਆਂ ਵੀ ਰਿਪੋਰਟਾਂ ਆਈਆਂ ਹਨ। ਇਸ ਦੇ ਮੱਦੇਨਜ਼ਰ, ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਰਾਜਾਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ ਅਤੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਤਾਲਾਬੰਦੀ ਬਾਰੇ ਵੀ ਗੱਲ ਕਰ ਰਹੇ ਹਨ। ਆਓ ਜਾਣਦੇ ਹਾਂ ਇਹ ਫ਼ੈਸਲਾ ਕਦੋਂ ਲਿਆ ਜਾਂਦਾ ਹੈ ਅਤੇ ਇਸਦੇ ਨਿਯਮ ਕੀ ਹਨ।
ਇਹ ਵੀ ਪੜ੍ਹੋ : ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ
ਭਾਰਤ ਵਿੱਚ ਮਿਲੇ ਨਵੇਂ ਸਬ-ਵੇਰੀਐਂਟ
ਭਾਰਤ ਵਿੱਚ ਕੋਰੋਨਾ ਦੇ, ਜੋ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਹਨਾਂ ਵਿੱਚ ਕੋਵਿਡ ਦੇ ਓਮੀਕਰੋਨ ਵੇਰੀਐਂਟ ਦੇ ਸਬ-ਵੇਰੀਐਂਟ ਸ਼ਾਮਲ ਹਨ। ਪਹਿਲਾਂ NB.1.8.1 ਅਤੇ LF.7 ਓਮੀਕਰੋਨ ਦੇ ਹੀ ਵੇਰੀਐਂਟ ਸਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਸਬ-ਵੇਰੀਐਂਟ JN.1 ਅਤੇ LF.7 ਸਾਹਮਣੇ ਆ ਰਹੇ ਹਨ। ਜ਼ਿਆਦਾਤਰ ਲੋਕਾਂ ਨੂੰ JN.1 ਤੋਂ ਪੀੜਤ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵੇਰੀਐਂਟ ਜ਼ਿਆਦਾ ਖ਼ਤਰਨਾਕ ਨਹੀਂ ਹਨ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...
ਕਦੋਂ ਲੱਗ ਸਕਦੈ ਲਾਕਡਾਊਨ
ਹੁਣ ਲਾਕਡਾਊਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ, ਜਿਸ ਦੀ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਲਾਕਡਾਊਨ ਇੰਝ ਹੀ ਨਹੀਂ ਲਗਾਇਆ ਜਾਂਦਾ। ਇਹ ਫ਼ੈਸਲਾ ਸਰਕਾਰ ਵੱਲੋਂ ਉਦੋਂ ਹੀ ਲਿਆ ਜਾਂਦਾ ਹੈ, ਜਦੋਂ ਕੋਰੋਨਾ ਕਾਰਨ ਮੌਤ ਦਰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਯਾਨੀ ਜਦੋਂ ਕੋਰੋਨਾ ਦੇ ਫੈਲਣ ਕਾਰਨ ਲੋਕਾਂ ਦੇ ਮਰਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਤਾਂ ਸਾਰੇ ਬਾਜ਼ਾਰ ਅਤੇ ਹੋਰ ਚੀਜ਼ਾਂ ਬੰਦ ਹੋ ਜਾਂਦੀਆਂ ਹਨ। ਲਾਕਡਾਊਨ ਆਖਰੀ ਵਿਕਲਪ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕੁਝ ਹਲਕੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਇਸ ਸਾਲ ਦੁਨੀਆ 'ਚ ਮਚੇਗੀ ਹਾਹਾਕਾਰ? ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾਂ
ਘਬਰਾਉਣ ਦੀ ਲੋੜ ਨਹੀਂ
ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਨੇ ਦੁਨੀਆ ਭਰ ਵਿੱਚ ਤਬਾਹੀ ਮਚਾ ਦਿੱਤੀ, ਜਿਸ ਤੋਂ ਬਾਅਦ ਸਭ ਕੁਝ ਬੰਦ ਕਰਨਾ ਪਿਆ ਅਤੇ ਸਰਕਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਹਾਲਾਂਕਿ, ਹੁਣ ਜ਼ਿਆਦਾਤਰ ਲੋਕਾਂ ਨੇ ਕੋਰੋਨਾ ਟੀਕਾ ਲਗਵਾ ਲਿਆ ਹੈ ਅਤੇ ਬੂਸਟਰ ਡੋਜ਼ ਵੀ ਲੈ ਲਈ ਹੈ। ਇਸੇ ਕਰਕੇ ਕੋਰੋਨਾ ਦੇ ਇਹ ਨਵੇਂ ਰੂਪ ਪਹਿਲਾਂ ਵਾਲੇ ਰੂਪਾਂ ਵਾਂਗ ਘਾਤਕ ਨਹੀਂ ਹਨ। ਕੁੱਲ ਮਿਲਾ ਕੇ ਇਸ ਵੇਲੇ ਲਾਕਡਾਊਨ ਵਰਗੀ ਸਥਿਤੀ ਨਹੀਂ ਹੈ, ਇਸ ਲਈ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਤੁਹਾਨੂੰ ਸਿਰਫ਼ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ (ਜਿਵੇਂ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ) ਅਤੇ ਤੁਸੀਂ ਇਸ ਵਾਇਰਸ ਤੋਂ ਸੁਰੱਖਿਅਤ ਰਹੋਗੇ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।