ਨਹੀਂ ਚਾਹੁੰਦੇ ਲੋਕਾਂ ਦੀ ਰੋਜ਼ੀ-ਰੋਟੀ ਹੋਵੇ ਪ੍ਰਭਾਵਿਤ, ਜਲਦ ਦਿੱਤੀ ਜਾਵੇਗੀ ਕੋਰੋਨਾ ਪਾਬੰਦੀਆਂ 'ਚ ਛੋਟ : ਕੇਜਰੀਵਾਲ

Tuesday, Jan 25, 2022 - 12:40 PM (IST)

ਨਹੀਂ ਚਾਹੁੰਦੇ ਲੋਕਾਂ ਦੀ ਰੋਜ਼ੀ-ਰੋਟੀ ਹੋਵੇ ਪ੍ਰਭਾਵਿਤ, ਜਲਦ ਦਿੱਤੀ ਜਾਵੇਗੀ ਕੋਰੋਨਾ ਪਾਬੰਦੀਆਂ 'ਚ ਛੋਟ : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇ, ਇਸ ਲਈ ਜਲਦ ਤੋਂ ਜਲਦ ਕੋਰੋਨਾ ਪਾਬੰਦੀਆਂ 'ਚ ਢਿੱਲ ਦਿੱਤੀ ਜਾਵੇਗੀ। ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਗਣਤੰਤਰ ਦਿਵਸ ਪ੍ਰੋਗਰਾਮ 'ਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਕਿਹਾ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ,''ਕੋਰੋਨਾ ਨਾਲ ਸਭ ਤੋਂ ਵੱਧ ਨੁਕਸਾਨ ਦਿੱਲੀ ਵਾਲਿਆਂ ਨੂੰ ਹੋਇਆ ਹੈ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਰੋਜ਼ੀ-ਰੋਟੀ 'ਤੇ ਅਸਰ ਪਵੇ ਪਰ ਤੁਹਾਡੀ ਸਿਹਤ ਮਹੱਤਵਪੂਰਨ ਹੈ, ਇਸ ਲਈ ਸਾਨੂੰ ਪਾਬੰਦੀਆਂ ਲਗਾਉਣੀਆਂ ਪਈਆਂ।'' 

ਇਹ ਵੀ ਪੜ੍ਹੋ : ਹਿਮਾਚਲ : ਬਰਫ਼ 'ਚ ਫਸੀ ਗਰਭਵਤੀ ਔਰਤ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ

ਦਿੱਲੀ ਸਰਕਾਰ ਨੇ ਕੋਰੋਨਾ ਦੀ ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਹਾਲ 'ਚ ਹਫ਼ਤਾਵਾਰ ਕਰਫਿਊ ਅਤੇ ਦੁਕਾਨਾਂ ਖੋਲ੍ਹਣ ਦੀ ਓਡ-ਈਵਨ ਯੋਜਨਾ ਹਟਾਉਣ ਲਈ ਇਕ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਉੱਪ ਰਾਜਪਾਲ (ਐੱਲ.ਜੀ.) ਨੇ ਮਨਜ਼ੂਰ ਕਰ ਦਿੱਤਾ ਸੀ। ਕੇਜਰੀਵਾਲ ਨੇ ਕਿਹਾ,''ਪਿਛਲੇ ਹਫ਼ਤੇ ਕੁਝ ਵਪਾਰੀ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਓਡ-ਈਵਨ ਯੋਜਨਾ ਅਤੇ ਹਫ਼ਤਾਵਾਰ ਕਰਫਿਊ ਕਾਰਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਪ ਰਾਜਪਾਲ ਕੁਝ ਪ੍ਰਸਤਾਵਾਂ 'ਤੇ ਸਹਿਮਤ ਹੋਏ ਅਤੇ ਕੁਝ 'ਤੇ ਸਹਿਮਤ ਨਹੀਂ ਹੋਏ। ਅਸੀਂ ਇਨ੍ਹਾਂ ਪਾਬੰਦੀਆਂ ਨੂੰ ਜਲਦ ਤੋਂ ਜਲਦ ਹਟਾ ਦੇਵਾਂਗੇ।'' ਸਮਾਰੋਹ 'ਚ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿਨ੍ਹਾਂ ਨੇ ਇਕ ਸਾਮਾਨ ਸੁਫ਼ਨਿਆਂ ਅਤੇ ਟੀਚਿਆਂ ਲਈ ਵੱਖ-ਵੱਖ ਰਸਤੇ ਅਪਣਾਏ। ਕੇਜਰੀਵਾਲ ਨੇ ਅਮੀਰ ਜਾਂ ਗਰੀਬ ਸਾਰੇ ਬੱਚਿਆਂ ਲਈ ਮਹੱਤਵਪੂਰਨ ਸਿੱਖਿਆ ਦੇ ਅੰਬੇਡਕਰ ਦੇ ਸੁਫ਼ਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਦੇ ਹਰ ਦਫ਼ਤਰ 'ਚ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News