ਦਿੱਲੀ ''ਚ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ''ਚ ਸਾਹਮਣੇ ਆਏ 293 ਨਵੇਂ ਕੇਸ

Monday, Apr 27, 2020 - 02:04 AM (IST)

ਦਿੱਲੀ ''ਚ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ''ਚ ਸਾਹਮਣੇ ਆਏ 293 ਨਵੇਂ ਕੇਸ

ਨਵੀਂ ਦਿੱਲੀ— ਐੱਨ. ਸੀ. ਆਰ. 'ਚ ਕੋਰੋਨਾ ਵਾਇਰਸ ਪਾਜ਼ੀਟਿਵਾਂ ਦੇ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ 'ਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਸੰਖਿਆਂ ਵੱਧ ਕੇ 2,918 ਤਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਫੈਲਣ ਨਾਲ ਖਤਰਾ ਵੱਧਦਾ ਹੀ ਜਾ ਰਿਹਾ ਹੈ। ਦਿੱਲੀ 'ਚ ਬੀਤੇ 24 ਘੰਟਿਆਂ 'ਚ 293 ਨਵੇਂ ਕੇਸ ਸਾਹਣੇ ਆਏ ਹਨ। ਦਿੱਲੀ 'ਚ ਬੀਤੇ 24 ਘੰਟਿਆਂ 'ਚ ਕੁਲ 8 ਲੋਕ ਠੀਕ ਵੀ ਹੋਏ ਹਨ। ਹੁਣ ਤਕ ਕੋਰੋਨਾ ਵਾਇਰਸ ਦੇ 877 ਲੋਕ ਠੀਕ ਵੀ ਹੋ ਚੁੱਕੇ ਹਨ ਤੇ ਠੀਕ ਹੋ ਚੁੱਕੇ ਲੋਕਾਂ ਨਾਲ ਪਲਾਜ਼ਮਾ ਡੋਨੇਸ਼ਨ ਦੇ ਲਈ ਸੰਪਰਕ ਕੀਤਾ ਜਾ ਰਿਹਾ ਹੈ। ਦਿੱਲੀ 'ਚ ਪਲਾਜ਼ਾ ਥੈਰੇਪੀ ਦੇ ਜਰੀਏ ਵੀ ਇਲਾਜ਼ ਹੋ ਰਿਹਾ ਹੈ। ਦਿੱਲੀ ਦੇ ਲਈ ਰਾਹਤ ਭਰੀ ਖਬਰ ਬਸ ਇਹ ਹੈ ਕਿ 24 ਘੰਟਿਆਂ 'ਚ ਇਕ ਵੀ ਮੌਤ ਨਹੀਂ ਹੋਈ ਹੈ। ਹਾਲਾਂਕਿ ਕੋਰੋਨਾ ਦੇ ਚਲਦੇ ਹੁਣ ਤਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਸੰਖਿਆਂ 19,87 ਹੋ ਗਈ ਹੈ।


author

Gurdeep Singh

Content Editor

Related News