ਹਰਿਆਣਾ ''ਚ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਤੋੜਿਆ ਦਮ

Sunday, Apr 19, 2020 - 11:52 AM (IST)

ਹਰਿਆਣਾ ''ਚ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਤੋੜਿਆ ਦਮ

ਗੁਰੂਗ੍ਰਾਮ-ਦੇਸ਼ ਭਰ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਹਰਿਆਣਾ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਇਕ ਸ਼ਖਸ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੁਰੂਗ੍ਰਾਮ ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਹੈ ਕਿ 50 ਸਾਲਾ ਦੇ ਇਨਫੈਕਟਡ ਸ਼ਖਸ ਨੇ ਅੱਧੀ ਰਾਤ ਨੂੰ ਲਗਭਗ 12 ਵਜੇ ਦਮ ਤੋੜਿਆ। ਇਸ ਦੇ ਨਾਲ ਸੂਬੇ 'ਚ ਇਸ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ 3 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਸੂਬੇ 'ਚ ਹੁਣ ਤੱਕ 227 ਤੱਕ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚ 14 ਇਟਾਲੀਅਨ ਮਰੀਜ਼ ਸ਼ਾਮਲ ਹਨ। 

PunjabKesari

ਦੱਸਣਯੋਗ ਹੈ ਕਿ ਹਰਿਆਣਾ ਦੇ ਜ਼ਿਲਿਆਂ 'ਚ ਹੁਣ ਤੱਕ ਅੰਬਾਲਾ 'ਚ 7, ਭਿਵਾਨੀ 'ਚ 2, ਫਰੀਦਾਬਾਦ 33, ਫਤੇਹਾਬਾਦ 1, ਗੁਰੂਗ੍ਰਾਮ 32, ਹਿਸਾਰ 2, ਜੀਂਦ 2, ਕਰਨਾਲ 6, ਕੈਥਲ 2, ਕਰੂਕਸ਼ੇਤਰ 2, ਨੂਹ 55, ਪਲਵਲ 30, ਪਾਨੀਪਤ 5, ਪੰਚਕੂਲਾ 16, ਰੋਹਤਕ 1, ਸਿਰਸਾ 4, ਯੁਮਨਾਨਗਰ 'ਚ 3 ਮਾਮਲੇ ਸਾਹਮਣੇ ਆ ਚੁੱਕੇ ਹਨ।

ਦੇਸ਼ ਭਰ 'ਚ ਤਾਜ਼ਾ ਅੰਕੜਿਆਂ ਮੁਤਾਬਕ 15,712 ਕੋਰੋਨਾ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 2230 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 507 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਕੁੱਲ 12,974 ਮਾਮਲੇ ਐਕਟਿਵ ਹਨ।


author

Iqbalkaur

Content Editor

Related News