ਭਾਰਤ 'ਚ ਕੋਰੋਨਾ ਦੇ ਪਾਜੀਟਿਵ ਮਾਮਲਿਆਂ ਦਾ ਅੰਕੜਾ 223, ਇਕ ਦਿਨ 'ਚ ਵਧੇ 50 ਮਾਮਲੇ

Friday, Mar 20, 2020 - 07:41 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ 'ਚ ਲਾਗਾਤਰ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਕ ਦਿਨ ਦਾ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਸਿਹਤ ਮੰਤਰਾਲਾ ਮੁਤਾਬਕ ਸ਼ੁੱਕਰਵਾਰ ਸ਼ਾਮ ਤਕ ਦੇਸ਼ ਦੇ ਕੁਲ ਕੋਰੋਨਾ ਵਾਇਰਸ ਮਾਮਲਿਆਂ ਦਾ ਅੰਕੜਾ ਵਧ ਕੇ 223 ਹੋ ਗਿਆ ਹੈ, ਸਿਰਫ ਇਕ ਦਿਨ 'ਚ ਹੀ 50 ਮਾਮਲੇ ਵਧ ਗਏ ਹਨ। ਵੀਰਵਾਰ ਸ਼ਾਮ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦਾ ਅੰਕੜਾ 173 ਸੀ। ਕੁਲ 223 ਕੋਰੋਨਾ ਵਾਇਰਸ ਮਾਮਲਿਆਂ 'ਚ 191 ਭਾਰਤੀ ਨਾਗਰਿਕਾਂ ਦੇ ਮਾਮਲੇ ਹਨ ਅਤੇ 32 ਵਿਦੇਸ਼ੀ ਨਾਗਰਿਕਾਂ ਦੇ ਮਾਮਲੇ। ਹਾਲਾਂਕਿ ਰਾਹਤ ਦੀ ਵੱਡੀ ਗੱਲ ਇਹ ਹੈ ਕਿ ਇਸ ਅੰਕੜੇ 'ਚ 23 ਮਾਮਲੇ ਅਜਿਹੇ ਹਨ ਜੋ ਠੀਕ ਹੋ ਚੁੱਕੇ ਹਨ।

ਸਿਹਤ ਮੰਤਰਾਲਾ ਮੁਤਾਬਕ ਦੇਸ਼ ਦੇ ਕੁਲ ਕੋਰੋਨਾ ਵਾਇਰਸ ਮਾਮਲਿਆਂ 'ਚ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਹਨ। ਮਹਾਰਾਸ਼ਟਰ 'ਚ ਹੁਣ ਤਕ ਇਸ ਵਾਇਰਸ ਦੀ ਗ੍ਰਿਫਤ 'ਚ 52 ਲੋਕ ਆ ਚੁੱਕੇ ਹਨ, ਜਿਨ੍ਹਾਂ 'ਚ 49 ਭਾਰਤੀ ਨਾਗਰਿਕਾਂ ਦੇ ਮਾਮਲੇ ਹਨ ਅਤੇ 3 ਵਿਦੇਸ਼ੀ ਨਾਗਰਿਕਾਂ ਦੇ, ਮਹਾਰਾਸ਼ਟਰ 'ਚ ਇਸ ਵਾਇਰਸ ਕਾਰਨ ਹੁਣ ਤਕ 1 ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਮਹਾਰਾਸ਼ਟਰ ਤੋਂ ਬਾਅਦ ਕੇਰਲ 'ਚ 28 ਮਾਮਲੇ ਸਾਹਮਣੇ ਆਏ ਹਨ ਜਦਕਿ ਉੱਤਰ ਪ੍ਰਦੇਸ਼ 'ਚ 23 ਮਾਮਲੇ ਆ ਚੁੱਕੇ ਹਨ।


Inder Prajapati

Content Editor

Related News