ਤਮਿਲ ਚੈਨਲ ਦੇ 25 ਕਰਮਚਾਰੀ ਕੋਰੋਨਾ ਪਾਜ਼ੇਟਿਵ, ਰੋਕਣਾ ਪਿਆ ਲਾਈਵ ਸ਼ੋਅ

04/21/2020 8:15:50 PM

ਚੇਨਈ (ਏਜੰਸੀ) - ਦੇਸ਼ ਵਿਚ ਕੋਰੋਨਾਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ, ਜੋ ਇਸ ਖਿਲਾਫ ਜੰਗ ਲੱੜ ਰਹੇ ਹਨ।ਮੁੰਬਈ ਤੋਂ ਬਾਅਦ ਹੁਣ ਚੇਨਈ ਵਿਚ ਵੀ ਨਿਊਜ਼ ਚੈਨਲ ਦੇ 25 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਰਾਜ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਆਖਿਆ ਗਿਆ ਹੈ ਕਿ ਤਮਿਲ ਨਿਊਜ਼ ਚੈਨਲ ਵਿਚ ਕੰਮ ਕਰਦੇ 25 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਪੱਤਰਕਾਰ, ਕੈਮਰਾ-ਪਰਸਨ ਅਤੇ ਹੋਰ ਲੋਕ ਸ਼ਾਮਲ ਹਨ। ਇਸ ਨਿਊਜ਼ ਚੈਨਲ ਦੇ ਕਰੀਬ 94 ਲੋਕਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ ਸੀ। ਇਸੇ ਕਾਰਨ ਚੈਨਲ ਨੂੰ ਆਪਣਾ ਲਾਈਵ ਪ੍ਰੋਗਰਾਮ ਵੀ ਸਸਪੈਂਡ ਕਰਨਾ ਪਿਆ ਹੈ। ਪਾਜ਼ੇਟਿਵ ਮਾਮਲੇ ਸਾਹਮਣੇ ਆਉਣ 'ਤੇ ਹੋਰ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਵਿਚ ਵੀ ਪੱਤਰਕਾਰਾਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮੁੰਬਈ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਰਿਪੋਰਟਿੰਗ ਅਤੇ ਕਵਰੇਜ ਕਰ ਰਹੇ 5 ਹੋਰ ਪੱਤਰਕਾਰ ਕੋਰੋਨਾਵਾਇਰਸ ਤੋਂ ਪਾਜ਼ੇਟਿਵ ਪਾਏ ਗਏ। ਮੁੰਬਈ ਵਿਚ 170 ਤੋਂ ਜ਼ਿਆਦਾ ਪੱਤਰਕਾਰਾਂ ਦਾ ਕੋਰੋਨਾਵਾਇਰਸ ਟੈਸਟ ਕਰਾਇਆ ਗਿਆ ਸੀ। ਮੁੰਬਈ ਤੋਂ ਬਾਅਦ ਦਿੱਲੀ ਸਰਕਾਰ ਨੇ ਵੀ ਕੰਮ ਅਤੇ ਕਵਰੇਜ ਕਰ ਰਹੇ ਸਾਰੇ ਪੱਤਰਕਾਰਾਂ ਦਾ ਕੋਰੋਨਾਵਾਇਰਸ ਟੈਸਟ ਕਰਾਉਣ ਦੀ ਗੱਲ ਕਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਇਸ ਦਾ ਐਲਾਨ ਕੀਤਾ।


Khushdeep Jassi

Content Editor

Related News