ਕੋਰੋਨਾ ਦੀ ਆਫਤ ਦਰਮਿਆਨ ਰਾਹਤ ਭਰੀ ਖ਼ਬਰ, ਮਰੀਜ਼ਾਂ ਦੀ ਰਿਕਵਰੀ ਦਰ ''ਚ ਵਾਧਾ

Tuesday, May 19, 2020 - 06:54 PM (IST)

ਕੋਰੋਨਾ ਦੀ ਆਫਤ ਦਰਮਿਆਨ ਰਾਹਤ ਭਰੀ ਖ਼ਬਰ, ਮਰੀਜ਼ਾਂ ਦੀ ਰਿਕਵਰੀ ਦਰ ''ਚ ਵਾਧਾ

ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਭਾਵੇਂ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਗਈ ਹੈ ਪਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜਾਫਾ ਵੀ ਹੋ ਰਿਹਾ ਹੈ। ਹੁਣ ਤੱਕ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 38 ਫੀਸਦੀ ਤੋਂ ਵੱਧ ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 50,802 ਸਰਗਰਮ ਮਾਮਲੇ ਹਨ ਅਤੇ ਪਿਛਲੇ 24 ਘੰਟਿਆਂ 'ਚ 2,350 ਲੋਕਾਂ ਦੇ ਠੀਕ ਹੋ ਜਾਣ ਤੋਂ ਬਾਅਦ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 39,174 ਹੋ ਗਈ ਹੈ। ਕੋਰੋਨਾ ਨਾਲ ਹੁਣ ਤੱਕ ਦੇਸ਼ ਵਿਚ 3,163 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ ਅਜੇ ਤੱਕ 24,04267 ਕੋਰੋਨਾ ਟੈਸਟ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਵਿਚ 101,475 ਨਮੂਨਿਆਂ ਦੀ ਜਾਂਚ ਕੀਤੀ ਗਈ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਯਾਨੀ ਕਿ ਪ੍ਰਤੀ ਇਕ ਲੱਖ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤ ਵਿਚ ਬਹੁਤ ਹੀ ਬਿਹਤਰ ਹੈ ਅਤੇ ਦੇਸ਼ ਵਿਚ ਇਹ ਗਿਣਤੀ 7.1 ਪ੍ਰਤੀ ਲੱਖ ਹੈ ਅਤੇ ਸਾਡੇ ਦੇਸ਼ 'ਚ ਮੌਤ ਦਰ 3.1 ਫੀਸਦੀ ਦੇ ਆਲੇ-ਦੁਆਲੇ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਭਾਰਤ ਵਿਚ ਸ਼ੁਰੂ ਤੋਂ ਹੀ ਚੁੱਕੇ ਗਏ ਸਖਤ ਕਦਮ ਰਹੇ ਹਨ। ਦੇਸ਼ ਵਿਚ ਇਸ ਸਮੇਂ ਰੋਜ਼ਾਨਾ ਇਕ ਲੱਖ ਕੋਰੋਨਾ ਟੈਸਟ ਰੋਜ਼ਾਨਾ ਸਮਰੱਥਾ ਹਾਸਲ ਕੀਤੀ ਜਾ ਚੁੱਕੀ ਹੈ ਅਤੇ ਦੇਸ਼ ਵਿਚ ਅਜੇ ਤੱਕ ਕੋਰੋਨਾ ਦੇ 24 ਲੱਖ ਤੋਂ ਵਧੇਰੇ ਕੋਰੋਨਾ ਟੈਸਟ ਹੋ ਚੁੱਕੇ ਹਨ।

ਦੇਸ਼ ਵਿਚ ਕੋਰੋਨਾ ਜਾਂਚ ਦੀ ਕਿੱਟ ਉੱਚਿਤ ਮਾਤਰਾ ਵਿਚ ਹਨ। ਦੇਸ਼ 'ਚ ਇਸ ਸਮੇਂ ਰੋਜ਼ਾਨਾ ਤਿੰਨ ਲੱਖ ਪੀ. ਪੀ. ਈ. ਬਣਾਉਣ ਦੀ ਸਮਰੱਥਾ ਹਾਸਲ ਕੀਤੀ ਜਾ ਚੁੱਕੀ ਹੈ ਅਤੇ 3 ਲੱਖ ਮਾਸਕ ਬਣਾਏ ਜਾ ਰਹੇ ਹਨ, ਜੋ ਕਿ ਨੇੜਲੇ ਭਵਿੱਖ ਵਿਚ ਦੇਸ਼ ਦੀ ਜ਼ਰੂਰਤ ਲਈ ਉੱਚਿਤ ਹਨ। ਇਸ ਤੋਂ ਇਲਾਵਾ ਦੇਸ਼ 'ਚ ਘਰੇਲੂ ਪੱਧਰ 'ਤੇ ਵੈਂਟੀਲੇਟਰ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਆਰਡਰ ਵੀ ਦਿੱਤੇ ਜਾ ਚੁੱਕੇ ਹਨ।


author

Tanu

Content Editor

Related News