ਕੋਰੋਨਾ ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Friday, Apr 23, 2021 - 04:53 PM (IST)

ਕੋਰੋਨਾ ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਨੋਇਡਾ– ਨੋਇਡਾ ਦੇ ਸੈਕਟਰ 27 ਸਥਿਤ ਇਕ ਹਸਪਤਾਲ ’ਚ ਦਾਖਲ ਕੋਵਿਡ-19 ਦੇ ਇਕ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 

 ਇਹ ਵੀ ਪੜ੍ਹੋ– ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ ’ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, 2263 ਮਰੀਜ਼ਾਂ ਦੀ ਮੌਤ

ਥਾਣਾ ਸੈਕਟਰ 20 ਦੇ ਇੰਚਾਰਜ ਇੰਸਪੈਕਟਰ ਮਨੀਸ਼ ਚੌਹਾਣ ਨੇ ਦੱਸਿਆ ਕਿ ਸੈਕਟਰ 27 ਸਥਿਤ ਇਕ ਹਸਪਤਾਲ ’ਚ ਸੁਨੀਲ ਜੈਨ ਨਾਂ ਦਾ ਇਕ ਵਿਅਕਤੀ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਇਲਾਜ ਲਈ ਦਾਖਲ ਹੋਇਆ ਸੀ। ਚੌਹਾਣ ਨੇ ਵੀਰਵਾਰ ਰਾਤ 10 ਵਜੇ ਦੇ ਕਰੀਬ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮੌਕੇ ’ਤੇ ਹੀ ਚੌਹਾਣ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ– ਗੁਜਰਾਤ ’ਚ ਕਿਸਾਨ ਨੇ ਬਣਾਈ ਭੱਠੀ, ਜੋ ਘੱਟ ਲੱਕੜੀ ਅਤੇ ਘੱਟ ਸਮੇਂ ’ਚ ਕਰਦੀ ਹੈ ਲਾਸ਼ਾਂ ਦਾ ਅੰਤਿਮ ਸੰਸਕਾਰ


author

Rakesh

Content Editor

Related News