ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੇ ਬਾਵਜੁਦ ਵੀ ਸਿਹਤ ਕਰਮਚਾਰੀ ਨੂੰ ਹੋਇਆ ਕੋਰੋਨਾ, ਮੌਤ
Saturday, Mar 27, 2021 - 08:39 PM (IST)
ਭੋਪਾਲ - ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਢਾਹ ਰਹੀ ਹੈ। ਸਰਕਾਰ ਨੇ ਇਨਫੈਕਸ਼ਨ ਨੂੰ ਬੇਅਸਰ ਕਰਣ ਲਈ ਟੀਕਾਕਰਣ ਨੂੰ ਤੇਜ਼ ਕਰ ਦਿੱਤਾ ਹੈ ਪਰ ਐੱਮ.ਪੀ. ਦੇ ਉੱਜੈਨ ਤੋਂ ਇੱਕ ਹੈਰਾਨ ਕਰਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਇੱਕ ਸਿਹਤ ਕਰਮਚਾਰੀ ਦੀ ਕੋਰੋਨਾ ਨਾਲ ਮੌਤ ਹੋ ਗਈ, ਜਿਸ ਨੇ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈ ਰੱਖੀਆਂ ਸੀ।
ਉੱਜੈਨ ਵਿੱਚ ਹੋਈ ਸਿਹਤ ਕਰਮਚਾਰੀ ਦੀ ਮੌਤ ਤੋਂ ਬਾਅਦ ਪੂਰੇ ਮਹਿਕਮੇ ਵਿੱਚ ਭਾਜੜ ਮਚੀ ਹੈ। ਇਸ ਮੌਤ ਨਾਲ ਸਭ ਦੀ ਚਿੰਤਾਵਾਂ ਵੱਧ ਗਈਆਂ ਹਨ ਕਿ ਕੋਰੋਨਾ ਦੀ ਵੈਕਸੀਨ ਲੈਣ ਦੇ ਬਾਵਜੂਦ ਵੀ ਖ਼ਤਰਾ ਘੱਟ ਨਹੀਂ ਹੋਇਆ ਹੈ। ਹਾਲਾਂਕਿ, ਸਰਕਾਰ ਵਾਰ-ਵਾਰ ਚਿਤਾਵਨੀ ਦੇ ਰਹੀ ਹੈ ਕਿ ਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਵੀ ਸਾਵਧਾਨੀ ਜ਼ਰੂਰੀ ਹੈ, ਕਿਉਂਕਿ ਦੂਜੀ ਡੋਜ਼ ਲੱਗਣ ਦੇ 14 ਦਿਨ ਬਾਅਦ ਸਰੀਰ ਵਿੱਚ ਐਂਟੀਬਾਡੀ ਪੈਦਾ ਹੁੰਦੀ ਹੈ।
ਮ੍ਰਿਤਕ ਰਾਮਾਰਾਵ ਜ਼ਿਲ੍ਹੇ ਦੇ ਮਲੇਰੀਆ ਵਿਭਾਗ ਵਿੱਚ ਬਤੋਰ ਫੀਲਡ ਸਿਹਤ ਕਰਮਚਾਰੀ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਉਸ ਨੇ ਕੋਰੋਨਾ ਦੇ ਟੀਕੇ ਦੇ ਦੋਨਾਂ ਡੋਜ਼ ਲਗਵਾ ਰੱਖੇ ਸਨ। ਇਸ ਤੋਂ ਬਾਅਦ ਵੀ ਉਹ ਕੋਰੋਨਾ ਪਾਜ਼ੇਟਿਵ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਮਾਰਾਵ ਨੇ ਪਹਿਲੀ ਡੋਜ਼ 9 ਫਰਵਰੀ ਨੂੰ ਲਈ ਸੀ ਅਤੇ ਦੂਜੀ ਡੋਜ਼ 8 ਮਾਰਚ ਨੂੰ ਲੁਆਈ ਸੀ। ਇਸ ਦੇ 10 ਦਿਨ ਬਾਅਦ ਹੀ ਉਸ ਨੂੰ ਬੁਖਾਰ ਆਇਆ ਅਤੇ ਸਾਹ ਲੈਣ ਵਿੱਚ ਤਕਲੀਫ ਹੋਈ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰ ਵੈਂਟੀਲੇਟਰ ਸਪੋਰਟ ਦਿੱਤਾ ਗਿਆ, ਪਰ ਅਖੀਰ ਵਿੱਚ ਉਹ ਕੋਰੋਨਾ ਤੋਂ ਜੰਗ ਵਿੱਚ ਹਾਰ ਗਿਆ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।