ਭਾਰਤ ’ਚ ਪੈਰ ਪਸਾਰ ਰਿਹੈ ਬਿ੍ਰਟੇਨ ’ਚ ਮਿਲਿਆ ਕੋਰੋਨਾ ਦਾ ਨਵਾਂ ‘ਸਟ੍ਰੇਨ’, 90 ਤੱਕ ਪੁੱਜੀ ਗਿਣਤੀ

Saturday, Jan 09, 2021 - 04:31 PM (IST)

ਭਾਰਤ ’ਚ ਪੈਰ ਪਸਾਰ ਰਿਹੈ ਬਿ੍ਰਟੇਨ ’ਚ ਮਿਲਿਆ ਕੋਰੋਨਾ ਦਾ ਨਵਾਂ ‘ਸਟ੍ਰੇਨ’, 90 ਤੱਕ ਪੁੱਜੀ ਗਿਣਤੀ

ਨਵੀਂ ਦਿੱਲੀ (ਭਾਸ਼ਾ)— ਬਿ੍ਰਟੇਨ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਸਟ੍ਰੇਨ’ ਤੋਂ ਪੀੜਤ ਲੋਕਾਂ ਦੀ ਗਿਣਤੀ ਭਾਰਤ ’ਚ 90 ਹੋ ਗਈ ਹੈ। ਇਹ ਜਾਣਕਾਰੀ ਸ਼ਨੀਵਾਰ ਯਾਨੀ ਕਿ ਅੱਜ ਕੇਂਦਰ ਸਿਹਤ ਮੰਤਰੀ ਨੇ ਦਿੱਤੀ। ਇਨ੍ਹਾਂ 90 ਮਾਮਲਿਆਂ ਵਿਚ ਉਹ 82 ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਐਲਾਨ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕੀਤਾ ਸੀ। ਮੰਤਰਾਲਾ ਨੇ ਕਿਹਾ ਕਿ ਪਹਿਲੀ ਵਾਰ ਬਿ੍ਰਟੇਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਪੀੜਤ ਲੋਕਾਂ ਦੀ ਗਿਣਤੀ ਹੁਣ 90 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਸੂਬਾ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਏਕਾਂਤਵਾਸ ’ਚ ਰੱਖਿਆ ਗਿਆ ਹੈ। 

ਕੋਰੋਨਾ ਦੇ ਇਸ ਨਵੇਂ ਰੂਪ ਕਾਰਨ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਆਦਾ ਨਿਗਰਾਨੀ, ਕੰਟੇਨਮੈਂਟ, ਜਾਂਚ ਅਤੇ ਨਮੂਨਿਆਂ ਨੂੰ ਨਿਰਧਾਰਤ ਪ੍ਰਯੋਗਸ਼ਲਾਵਾਂ ਤੱਕ ਭੇਜਣ ਲਈ ਸੂਬਿਆਂ ਨੂੰ ਨਿਯਮਿਤ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ਲੋਕਾਂ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ, ਪਰਿਵਾਰ ਦੇ ਲੋਕਾਂ ਅਤੇ ਹੋਰਨਾਂ ਦਾ ਪਤਾ ਲਾਉਣ ਦੀ ਵਿਆਪਕ ਪਹਿਲ ਸ਼ੁਰੂ ਕੀਤੀ ਗਈ ਹੈ। 

ਦੱਸਣਯੋਗ ਹੈ ਕਿ ਬਿ੍ਰਟੇਨ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਜਰਮਨੀ, ਕੈਨੇਡਾ, ਜਾਪਾਨ, ਲੈਬਨਾਨ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ’ਚ ਮਿਲਿਆ ਹੈ। ਬਿ੍ਰਟੇਨ ’ਚ ਫੈਲੇ ਇਸ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਉੱਥੇ ਤਾਲਾਬੰਦੀ ਲਾਗੂ ਕੀਤੀ ਗਈ ਹੈ। 


author

Tanu

Content Editor

Related News