ਮੋਦੀ ਸਰਕਾਰ ਦੇ ਕੋਰੋਨਾ ਸਪੈਸ਼ਲ ਪੈਕੇਜ ਦੀ ਰਾਹੁਲ ਗਾਂਧੀ ਨੇ ਕੀਤੀ ਸ਼ਲਾਘਾ

03/26/2020 6:20:53 PM

ਨਵੀਂ ਦਿੱਲੀ-ਦੇਸ਼ ਭਰ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਪ੍ਰਤੀ ਉੱਚਿਤ ਕਦਮ ਚੁੱਕਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਲਾਕਡਾਊਨ ਕਰਵਾ ਦਿੱਤਾ ਹੈ, ਇਸ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਹਰ ਤਬਕੇ ਦਾ ਧਿਆਨ ਰੱਖਦੇ ਹੋਏ 1.7 ਲੱਖ ਕਰੋੜ ਦਾ ਕੋਰੋਨਾ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਹੈ। ਮੋਦੀ ਦੇ ਇਸ ਸਪੈਸ਼ਲ ਪੈਕੇਜ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ਼ਲਾਘਾ ਕੀਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਰਥਿਕ ਪੈਕੇਜ ਦਾ ਐਲਾਨ ਦਾ ਸਵਾਗਤ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਵਿੱਤੀ ਸਹਾਇਤਾ ਪੈਕੇਜ ਦਾ ਅੱਜ ਸਰਕਾਰ ਨੇ ਐਲਾਨ ਕੀਤਾ ਹੈ ਜੋ ਕਿ ਸਹੀ ਦਿਸ਼ਾ 'ਚ ਪਹਿਲਾਂ ਕਦਮ ਹੈ।

PunjabKesari

ਰਾਹੁਲ ਨੇ ਟਵੀਟ 'ਚ ਲਿਖਿਆ ਹੈ," ਕਿਸਾਨਾਂ, ਦਿਹਾੜੀਦਾਰ ਮਜ਼ਦੂਰਾਂ, ਔਰਤਾਂ ਅਤੇ ਬਜ਼ੁਰਗਾਂ ਲਈ ਜੋ ਅੱਜ ਵਿੱਤੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ ਉਹ ਉਚਿੱਤ ਕਦਮ ਹੈ ਕਿਉਂਕਿ ਇਹ ਲੋਕ ਲਾਕਡਾਊਨ ਦਾ ਖਾਮਿਆਜਾ ਭੁਗਤ ਰਹੇ ਹਨ। "

ਦੱਸ ਦੇਈਏ ਕਿ ਅੱਜ ਭਾਵ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਸਪੈਸ਼ਲ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਯੋਜਨਾ ਨੂੰ 2 ਹਿੱਸਿਆਂ 'ਚ ਵੰਡਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦੀ ਸਭ ਤੋਂ ਪਹਿਲਾ ਇਹ ਪਹਿਲ ਹੈ ਕਿ ਦੇਸ਼ 'ਚ ਕੋਈ ਵੀ ਭੁੱਖਾ ਨਾ ਰਹੇ। ਉਨ੍ਹਾਂ ਨੇ ਦੱਸਿਆ ਹੈ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ) ਤਹਿਤ ਅਕਾਊਂਟ 'ਚ ਪੈਸੇ ਭੇਜੇ ਜਾਣਗੇ ਅਤੇ ਜਿਨ੍ਹਾਂ ਦੇ ਬੈਂਕ 'ਚ ਅਕਾਊਂਟ ਨਹੀਂ ਹਨ, ਉਨ੍ਹਾਂ ਦੇ ਨਵੇਂ ਖਾਤੇ ਖੋਲ੍ਹੇ ਜਾਣਗੇ।
ਇਹ ਵੀ ਪੜ੍ਹੋ: ਕੋਰੋਨਾ 'ਤੇ ਸਰਕਾਰ ਦਾ ਰਾਹਤ ਪੈਕੇਜ, ਗਰੀਬਾਂ ਤੇ ਕਿਸਾਨਾਂ ਲਈ ਕੀਤੇ ਕਈ ਵੱਡੇ ਐਲਾਨ


Iqbalkaur

Content Editor

Related News