ਭਾਰਤ ’ਚ ਫੈਲਣ ਤੋਂ ਰੁਕ ਸਕਦਾ ਹੈ ਕੋਰੋਨਾ, ਆਈ ਰਾਹਤ ਭਰੀ ਖ਼ਬਰ

04/13/2020 1:15:44 AM

ਨਵੀਂ ਦਿੱਲੀ (ਅਨਸ)- ਗਰਮੀਆਂ ਵਿਚ ਤੇਜ਼ ਧੁੱਪ ਭਾਰਤ ਵਿਚ ਕੋਰੋਨਾ ਵਾਇਰਸ ਦੇ ਪਸਾਰ ’ਤੇ ਲਗਾਮ ਲਾ ਸਕਦੀ ਹੈ। ਦੇਸ਼ ਦੇ 2 ਹਾਈ ਪ੍ਰੋਫਾਈਲ ਮਾਈਕ੍ਰੋਬਾਇਓਲਾਜਿਸਟਸ ਨੇ ਇਹ ਗੱਲ ਕਹੀ ਹੈ, ਜਿਨ੍ਹਾਂ ਨੇ ਅਮਰੀਕਾ ਦੇ ਮੈਰੀਲੈਂਡ ਵਿਖੇ ਦੁਨੀਆ ਦੀ ਸਭ ਤੋਂ ਵੱਡੀ ਬਾਇਓਮੈਡੀਕਲ ਰਿਸਰਚ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ( ਐੱਨ. ਆਈ. ਐੱਚ.) ਨਾਲ ਕੰਮ ਕੀਤਾ ਹੈ। ਭਾਰਤੀ ਸੂਖਮ ਜੀਵ ਵਿਗਿਆਨੀਆਂ ਨੇ ਕਿਹਾ ਕਿ ਗਰਮੀਆਂ ਦੌਰਾਨ ਵੱਧਦਾ ਪਾਰਾ ਕੋਰੋਨਾ ਪਸਾਰ ਦੀ ਉਸ ਦਰ ’ਚ ਬਦਲਾਅ ਲਿਆ ਸਕਦਾ ਹੈ ਜਿਸ ਦਰ ’ਤੇ ਘਾਤਕ ਕੋਵਿਡ-19 ਲੋਕਾਂ ਨੂੰ ਇਨਫੈਕਸ਼ਨ ਕਰਦਾ ਹੈ। ਐੱਨ. ਆਈ. ਐੱਚ. ਅਤੇ ਪ੍ਰਾਜੈਕਟ ਏਂਥਰਕਸ ’ਤੇ ਅਮਰੀਕੀ ਫੌਜੀ ਲੈਬ ਨਾਲ ਕੰਮ ਕਰ ਚੁੱਕੇ ਭਾਰਤੀ ਮਾਈਕ੍ਰੋਬਾਇਓਲਾਜਿਸਟ ਪ੍ਰੋਫੈਸਰ ਵਾਈ. ਸਿੰਘ ਨੇ ਦੱਸਿਆ ਕਿ ਅਪ੍ਰੈਲ ਦੇ ਅਖੀਰ ਤਕ 40 ਡਿਗਰੀ ਤੋਂ ਜ਼ਿਆਦਾ ਤਾਪਮਾਨ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ।
ਸੀ. ਐੱਸ. ਆਈ. ਆਰ. ਇੰਸਟੀਚਿਊਟ ਆਫ ਜਿਨੋਮਿਕਸ ਇੰਟੋਗ੍ਰੇਟਿਡ ਬਾਇਓਲਾਜੀ ’ਚ ਚੀਫ ਸਾਇੰਟਿਸਟ ਰਹੇ ਪ੍ਰੋਫੈਸਰ ਵਾਈ. ਸਿੰਘ ਨੇ ਕਿਹਾ ਕਿ ਤਾਪਮਾਨ ’ਚ ਵਾਧਾ ਵਾਇਰਸ ਦੀ ਪਸਾਰ ਦਰ ਨੂੰ ਬਦਲ ਸਕਦਾ ਹੈ ਜੋ ਕਿਸੇ ਵੀ ਪੱਧਰ ’ਤੇ ਏਰੋਸੋਲੋ ਰਾਹੀਂ ਇਨਸਾਨਾਂ ’ਚ ਟਰਾਂਸਫਰ ਹੋ ਜਾਂਦਾ ਹੈ। ਤਾਪਮਾਨ ਜ਼ਿਆਦਾ ਹੋਣ ’ਤੇ ਕਿਸੇ ਵੀ ਪੱਧਰ ’ਤੇ ਵਾਇਰਸ ਦੇ ਜਿਊਂਦੇ ਰਹਿਣ ਦਾ ਸਮਾਂ ਘੱਟ ਹੋਵੇਗਾ ਪਰ ਮੈਂ ਸਾਫ ਕਰ ਦਿੱਤਾ ਹੈ ਕਿ ਜੇਕਰ ਇਕ ਵਿਅਕਤੀ ਦਾ ਸਰੀਰ ਇਨਫੈਕਟਿਡ ਹੈ ਤਾਂ ਫਿਰ ਬਾਹਰ ਦੇ ਤਾਪਮਾਨ ਦਾ ਇਨਫੈਕਟਿਡ ਵਿਅਕਤੀ ’ਤੇ ਕੋਈ ਅਸਰ ਨਹੀਂ ਹੋਵੇਗਾ।
ਅਮਰੀਕਾ ਦੇ ਪ੍ਰਸਿੱਧ ਇਨਫੈਕਸ਼ਨ ਰੋਗ ਮਾਹਿਰ ਏਨਥਨੀ ਫੌਸੀ ਨਾਲ ਕੰਮ ਕਰ ਚੁੱਕੇ ਪ੍ਰਸਿੱਧ ਬਾਇਓਲਾਜਿਸਟ ਡਾ. ਅਖਿਲ ਸੀ. ਬੈਨਰਜੀ ਦਾ ਕਹਿਣਾ ਹੈ ਕਿ ਜੇਕਰ ਤਾਪਮਾਨ 39 ਜਾਂ 40 ਡਿਗਰੀ ਦੇ ਨੇੜੇ ਹੈ ਤਾਂ ਇਹ ਵਾਇਰਸ ਨੂੰ ਖਤਮ ਕਰਨ ’ਚ ਮਦਦ ਕਰਦਾ ਹੈ। ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ ਨਾਲ ਜੁੜੇ ਅਖਿਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਕ ਕੋਵਿਡ-19 ਬੀਮਾਰੀ ਨਾਲ ਜੂਝ ਰਹੇ ਵਿਅਕਤੀ ਦੇ ਨਜ਼ਦੀਕ ਖੜ੍ਹਾ ਹੈ ਤਾਂ ਉਸ ਨੂੰ ਵਾਇਰਸ ਦੇ ਜੋਖਿਮ ਦਾ ਖਤਰਾ ਹੋ ਸਕਦਾ ਹੈ। ਤਾਪਮਾਨ ਇਕ ਭੂਮਿਕਾ ਨਿਭਾਉਂਦਾ ਹੈ ਪਰ ਫਿਰ ਵੀ ਵਿਗਿਆਨ ’ਚ ਹਰੇਕ ਨਤੀਜਾ ਹਰ ਅਧਿਐਨ ਡਾਟਾ ’ਤੇ ਅਧਾਰਿਤ ਹੋਣਾ ਚਾਹੀਦਾ।


Gurdeep Singh

Content Editor

Related News