‘ਗੋਂਡਾ ’ਚ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ 8 ਦੀ ਕੋਰੋਨਾ ਕਾਰਨ ਮੌਤ’

Monday, Apr 26, 2021 - 11:27 PM (IST)

‘ਗੋਂਡਾ ’ਚ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ 8 ਦੀ ਕੋਰੋਨਾ ਕਾਰਨ ਮੌਤ’

ਗੋਂਡਾ/ਲਖਨਊ (ਅਨਸ, ਨਾਸਿਰ) : ਜ਼ਿਲੇ ਦੇ ਕਰਨਲਗੰਜ ਕੋਤਵਾਲੀ ਇਲਾਕੇ ਦੇ ਚਕਰੌਤ ਪਿੰਡ ’ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ 3 ਹੋਰਨਾਂ ਵਿਅਕਤੀਆਂ ਦੀ ਵੀ ਜਾਨ ਚਲੀ ਗਈ ਹੈ। ਇਸ ਕਾਰਨ ਵੱਖ-ਵੱਖ ਪੇਂਡੂ ਇਲਾਕਿਆਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਬੀਤੇ ਦਿਨੀਂ ਮੰਡੀ ਕਮੇਟੀ ਦੇ ਇਕ ਟਾਈਪਿਸਟ ਹਨੂਮਾਨ ਪ੍ਰਸਾਦ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਦੀ 75 ਸਾਲਾ ਮਾਂ ਸਰਲਾ ਸ਼੍ਰੀਵਾਸਤਵ ਦਾ ਵੀ ਦਿਹਾਂਤ ਹੋ ਗਿਆ। ਇਸੇ ਹਫਤੇ ਉਨ੍ਹਾਂ ਦੇ 46 ਸਾਲਾ ਪੁੱਤਰ ਮੋਤੀ ਲਾਲ ਵੀ ਚੱਲ ਵਸੇ। ਫਿਰ 45 ਸਾਲ ਦੀ ਊਸ਼ਾ ਪਤਨੀ ਅਸ਼ਵਨੀ ਦੀ ਵੀ ਮੌਤ ਹੋ ਗਈ। ਸਭ ਤੋਂ ਵੱਡਾ ਦੁੱਖਾਂ ਦਾ ਪਹਾੜ ਉਦੋਂ ਟੁੱਟਾ ਜਦੋਂ ਅਸ਼ਵਨੀ ਦਾ ਜਵਾਨ 22 ਸਾਲਾ ਬੇਟਾ ਸੌਰਭ ਵੀ ਵਿਛੋੜਾ ਦੇ ਗਿਆ। ਇਕ ਹਫਤੇ ਅੰਦਰ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਨਾਲ ਚਾਰੇ ਪਾਸੇ ਮਾਤਮ ਛਾ ਗਿਆ ਹੈ।

ਓਧਰ ਰਾਅ ਦੇ ਇਕ ਸਾਬਕਾ ਏਜੰਟ ਮਨੋਜ ਰੰਜਨ ਦੀਕਸ਼ਤ ਦਾ ਸੋਮਵਾਰ ਦਿਹਾਂਤ ਹੋ ਗਿਆ। ਮਨੋਜ ਕੋਵਿਡ ਪਾਜ਼ੇਟਿਵ ਸਨ। ਹਾਲਾਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ 2013 ਵਿਚ ਉਨ੍ਹਾਂ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।
 


author

Inder Prajapati

Content Editor

Related News