ਕੋਰੋਨਾ ਇਨਫੈਕਸ਼ਨ ਦੀ ਸਥਿਤੀ ''ਚ ਹੋ ਰਿਹੈ ਸੁਧਾਰ : ਡਾ. ਹਰਸ਼ਵਰਧਨ
Monday, Apr 27, 2020 - 12:04 AM (IST)
ਨਵੀਂ ਦਿੱਲੀ (ਪ.ਸ.)- ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਹੀ ਦੇਸ਼ ਵਿਚ ਇਨਫੈਕਸ਼ਨ ਨਾਲ ਪ੍ਰਭਾਵਿਤ ਹਾਟਸਪਾਟ ਜ਼ਿਲਿਆਂ ਦੇ ਰੂਪ ਵਿਚ ਸੂਚੀਬੱਧ ਕੀਤੇ ਗਏ ਖੇਤਰ ਹੁਣ ਆਮ ਸਥਿਤੀ ਵੱਲ ਵੱਧ ਰਹੇ ਹਨ।
ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਡਾ. ਹਰਸ਼ਵਰਧਨ ਨੇ ਦਿੱਲੀ ਸਥਿਤ ਏਮਸ ਵਿਚ ਕੋਵਿਡ-19 ਹਸਪਤਾਲ ਦੇ ਰੂਪ ਵਿਚ ਤਬਦੀਲ ਕੀਤੇ ਗਏ ਟ੍ਰੋਮਾ ਸੈਂਟਰ ਦਾ ਦੌਰਾ ਕਰਕੇ ਇਥੇ ਦਾਖਲ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਗੱਲ ਆਖੀ। ਸਰਕਾਰ ਨੇ 15 ਅਪ੍ਰੈਲ ਨੂੰ ਇਨਫੈਕਸ਼ਨ ਦੇ ਪ੍ਰਭਾਵ ਵਾਲੇ ਦੇਸ਼ ਦੇ 170 ਜ਼ਿਲਿਆਂ ਨੂੰ ਹਾਟਸਪਾਟ ਖੇਤਰ ਅਤੇ ਇਨਫੈਕਸ਼ਨ ਨਾਲ ਅਪ੍ਰਭਾਵਿਤ 207 ਜ਼ਿਲਿਆਂ ਨੂੰ ਨਾਨ ਹਾਟਸਪਾਟ ਖੇਤਰ ਦੇ ਰੂਪ ਵਿਚ ਸੂਚੀਬੱਧ ਕੀਤਾ ਹੈ।