ਕੋਰੋਨਾ ਮੁਕਤ ਪੀਲੀਭੀਤ ਜ਼ਿਲੇ ''ਚ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਪਈਆਂ ਭਾਜੜਾਂ

Monday, Apr 27, 2020 - 06:11 PM (IST)

ਕੋਰੋਨਾ ਮੁਕਤ ਪੀਲੀਭੀਤ ਜ਼ਿਲੇ ''ਚ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਨਾਲ ਪਈਆਂ ਭਾਜੜਾਂ

ਪੀਲੀਭੀਤ (ਵਾਰਤਾ)— ਉੱਤਰ ਪ੍ਰਦੇਸ਼ ਦੇ ਕੋਰੋਨਾ ਮੁਕਤ ਪੀਲੀਭੀਤ ਜ਼ਿਲੇ ਵਿਚ ਇੰਦੌਰ ਤੋਂ ਆਏ ਵਿਅਕਤੀ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਲਾ ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੁੱਖ ਡਾਕਟਰ ਅਧਿਕਾਰੀ ਸੀ. ਐੱਮ. ਓ. ਡਾ. ਸੀਮਾ ਅਗਰਵਾਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਮਰੀਆ ਕੋਤਵਾਲੀ ਖੇਤਰ ਦੇ ਟੋਂਡਪੁਰ ਪਿੰਡ ਵਿਚ 21 ਅਪ੍ਰੈਲ ਨੂੰ ਇੰਦੌਰ ਤੋਂ ਇਕ ਵਿਅਕਤੀ ਆਪਣੇ ਘਰ ਆਇਆ ਸੀ।
ਸਿਹਤ ਵਿਭਾਗ ਨੇ ਅਗਲੇ ਦਿਨ ਉਸ ਦਾ ਸੈਂਪਲ ਕੇ. ਜੀ. ਐੱਮ. ਯੂ. ਲਖਨਊ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਦੇਰ ਰਾਤ ਵਿਅਕਤੀ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਵਿਅਕਤੀ ਨੂੰ ਬਰੇਲੀ ਦੇ ਬਿਥਰੀ ਚੈਨਪੁਰ 'ਚ ਬਣੇ ਕੁਆਰੰਟਾਈਨ 'ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੀਲੀਭੀਤ ਜ਼ਿਲੇ ਵਿਚ ਕੋਰੋਨਾ ਮੁਕਤ ਐਲਾਨ ਕੀਤਾ ਗਿਆ ਸੀ।


author

Tanu

Content Editor

Related News