ਕੋਰੋਨਾ ਆਫ਼ਤ: ਏਅਰਲਾਈਨ ਸੈਕਟਰ 'ਚ ਜਾ ਚੁੱਕੀ ਹੈ 4 ਲੱਖ ਲੋਕਾਂ ਦੀ ਨੌਕਰੀ, ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ

Friday, Jul 24, 2020 - 05:35 PM (IST)

ਕੋਰੋਨਾ ਆਫ਼ਤ: ਏਅਰਲਾਈਨ ਸੈਕਟਰ 'ਚ ਜਾ ਚੁੱਕੀ ਹੈ 4 ਲੱਖ ਲੋਕਾਂ ਦੀ ਨੌਕਰੀ, ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਏਅਰਲਾਈਨ ਸੈਕਟਰ 'ਤੇ ਪਿਆ ਹੈ। ਦੁਨੀਆ ਭਰ 'ਚ ਜਹਾਜ਼ਾਂ ਦੀ ਆਪ੍ਰੇਟਿੰਗ ਬੰਦ ਹੈ ਅਤੇ ਜਹਾਜ਼ਰਾਨੀ ਕੰਪਨੀਆਂ ਦੀ ਹਾਲਤ ਖ਼ਸਤਾ ਹੋ ਗਈ ਹੈ। ਪੂਰੀ ਦੁਨੀਆ 'ਚ ਲਗਭਗ 4 ਲੱਖ ਏਅਰਲਾਈਨ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਗਾਈ ਹੋਈ ਹੈ। ਜੋ ਜਹਾਜ਼ ਉੱਡ ਵੀ ਰਹੇ ਹਨ, ਉਨ੍ਹਾਂ 'ਚ ਵੀ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੈ। ਲੋਕ ਇਨਫੈਕਸ਼ਨ ਅਤੇ ਲੰਮੇ ਸਮੇਂ ਤੱਕ ਕੁਆਰੰਟੀਨ 'ਚ ਰਹਿਣ ਦੇ ਖ਼ਦਸ਼ੇ ਕਾਰਣ ਹਵਾਈ ਯਾਤਰਾ ਤੋਂ ਬਚ ਰਹੇ ਹਨ।

ਬ੍ਰਿਟਿਸ਼ ਏਅਰਵੇਜ, ਡਾਇਚੇ ਲੁਫਥਾਂਸਾ ਏ. ਜੀ, ਅਮੀਰਾਤ ਏਅਰਲਾਈਨ ਅਤੇ ਕਵਾਂਟਾਸ ਏਅਰਵੇਜ਼ ਲਿਮਿਟਡ ਸਮੇਤ ਕਈ ਜਹਾਜ਼ਰਾਨੀ ਕੰਪਨੀਆਂ 'ਚ ਹਜ਼ਾਰਾਂ ਕਾਮਿਆਂ ਨੂੰ ਕੱਢਣ ਅਤੇ ਬਿਨਾਂ ਤਨਖ਼ਾਹ ਦੇ ਛੁੱਟੀ 'ਤੇ ਭੇਜਣ ਦਾ ਐਲਾਨ ਕੀਤਾ ਹੈ। ਅਮਰੀਕਾ 'ਚ ਵੀ ਕਈ ਏਅਰਲਾਇੰਸ ਇਸ ਤਾਕ 'ਚ ਹਨ। ਉਥੇ ਸਤੰਬਰ ਤੱਕ ਲੋਕਾਂ ਨੂੰ ਨੌਕਰੀ ਤੋਂ ਕੱਢਣ 'ਤੇ ਪਾਬੰਦੀ ਲੱਗੀ ਹੋਈ ਹੈ। ਦਰਅਸਲ ਅਮਰੀਕਾ 'ਚ ਸਰਕਾਰ ਦੇ 50 ਅਰਬ ਡਾਲਰ ਦੇ ਰਾਹਤ ਪੈਕੇਜ 'ਚ ਕਾਮਿਆਂ ਨੂੰ ਨੌਕਰੀ ਤੋਂ ਨਾ ਕੱਢਣ ਦੀ ਸ਼ਰਤ ਰੱਖੀ ਗਈ ਹੈ।

ਇਹ ਵੀ ਪੜ੍ਹੋ:  ਹੁਣ ਘਰ ਬੈਠੇ ਬਦਲੋ ਆਧਾਰ ਕਾਰਡ 'ਚ ਆਪਣਾ ਪਤਾ, ਵੀਡੀਓ 'ਚ ਵੇਖੋ ਪੂਰਾ ਤਰੀਕਾ

ਪਾਇਲਟ ਅਤੇ ਕੈਬਿਨ ਕਰੂ ਤਨਖ਼ਾਹ ਕਟੌਤੀ ਦਾ ਕਰ ਰਹੇ ਸਾਹਮਣਾ
ਡੇਲਟਾ ਏਅਰਲਾਇੰਸ ਇੰਕ, ਯੂਨਾਈਟਡ ਏਅਰਲਾਇੰਸ ਹੋਲਡਿੰਗਸ ਇੰਕ ਅਤੇ ਅਮਰੀਕਨ ਏਅਰਲਾਇੰਸ ਗਰੁੱਪ ਇੰਕ ਨੇ ਲਗਭਗ 35,000 ਕਾਮਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ। ਇਸ ਸਾਲ ਦੇ ਅਖੀਰ ਤੱਕ ਇਨ੍ਹਾਂ 3 ਕੰਪਨੀਆਂ 'ਚ 1 ਲੱਖ ਕਾਮਿਆਂ ਦੀ ਨੌਕਰੀ ਜਾ ਸਕਦੀ ਹੈ। ਪਾਇਲਟ ਅਤੇ ਕੈਬਿਨ ਕਰੂ ਨੂੰ ਵੀ ਤਨਖ਼ਾਹ 'ਚ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ਼ ਲੜਾਈ 'ਚ ਕੁੱਤਿਆਂ ਦੀ ਭੂਮਿਕਾ, ਸੁੰਘਣ ਸ਼ਕਤੀ ਰਾਹੀਂ ਕਰ ਰਹੇ ਨੇ ਵਾਇਰਸ ਦੀ ਪਛਾਣ

ਦੁਨੀਆ ਭਰ 'ਚ ਜਹਾਜ਼ਰਾਨੀ ਖੇਤਰ 'ਚ ਜਿਨ੍ਹਾਂ 4 ਲੱਖ ਕਰਮਚਾਰੀਆਂ ਦੀ ਨੌਕਰੀ ਗਈ ਹੈ, ਉਨ੍ਹਾਂ 'ਚ ਪਾਇਲਟ ਅਤੇ ਕੈਬਿਨ ਕਰੂ ਵੀ ਸ਼ਾਮਲ ਹਨ ਜੋ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਫਰੰਟ ਲਾਈਨ 'ਤੇ ਸਨ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਮੁਤਾਬਕ ਜਹਾਜ਼ਰਾਨੀ ਖੇਤਰ ਨਾਲ ਜੁੜੀਆਂ ਇੰਡਸਟਰੀਜ਼ 'ਚ ਤਾਂ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਦੀ ਗਿਣਤੀ 2.5 ਕਰੋੜ ਤੱਕ ਜਾ ਸਕਦੀ ਹੈ। ਇਨ੍ਹਾਂ 'ਚ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ, ਇੰਜਣ ਬਣਾਉਣ ਵਾਲੀਆਂ ਕੰਪਨੀਆਂ, ਹਵਾਈ ਅੱਡੇ ਅਤੇ ਟਰੈਵਲ ਏਜੰਸੀਆਂ ਸ਼ਾਮਲ ਹਨ। ਏਅਰਬਸ ਅਤੇ ਬੋਇੰਗ 30,000 ਤੋਂ ਵੱਧ ਲੋਕਾਂ ਦੀ ਛਾਂਟੀ ਕੀਤੀ ਹੈ।

ਇਹ ਵੀ ਪੜ੍ਹੋ: ਅੰਧਵਿਸ਼ਵਾਸੀ ਪਿਤਾ ਦੀ ਹੈਵਾਨੀਅਤ: ਤਾਂਤ੍ਰਿਕ ਦੇ ਕਹਿਣ 'ਤੇ 5 ਬੱਚਿਆਂ ਦਾ ਕੀਤਾ ਕਤਲ


author

cherry

Content Editor

Related News