ਕੋਰੋਨਾ ਦੀ ਪਹਿਲੀ ਦੇਸੀ ਵੈਕਸੀਨ ਤਿਆਰ, ਜੁਲਾਈ ''ਚ ਸ਼ੁਰੂ ਹੋਵੇਗਾ ਹਿਊਮਨ ਟ੍ਰਾਇਲ

Tuesday, Jun 30, 2020 - 01:29 AM (IST)

ਕੋਰੋਨਾ ਦੀ ਪਹਿਲੀ ਦੇਸੀ ਵੈਕਸੀਨ ਤਿਆਰ, ਜੁਲਾਈ ''ਚ ਸ਼ੁਰੂ ਹੋਵੇਗਾ ਹਿਊਮਨ ਟ੍ਰਾਇਲ

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਗੰਭੀਰ ਆਫਤ ਵਿਚਾਲੇ ਇੱਕ ਚੰਗੀ ਖਬਰ ਹੈ। ਇਹ ਖਬਰ ਕੋਰੋਨਾ ਦੇ ਵੈਕਸੀਨ ਨਾਲ ਜੁਡ਼ੀ ਹੈ। ਭਾਰਤ 'ਚ ਕੋਵਿਡ-19 ਦੀ ਪਹਿਲੀ ਵੈਕਸੀਨ ਕੋਵੈਕਸੀਨ ਤਿਆਰ ਕਰ ਲਈ ਗਈ ਹੈ। ਇਸ ਨੂੰ ਭਾਰਤ ਬਾਇਓਟੈਕ ਨੇ ਬਣਾਇਆ ਹੈ। ਖੁਸ਼ਖਬਰੀ ਇਹ ਹੈ ਕਿ ਇਸ ਵੈਕਸੀਨ ਨੂੰ ਮਨੁੱਖਾਂ 'ਤੇ ਟੈਸਟ ਕਰਣ (ਹਿਊਮਨ ਟ੍ਰਾਇਲ) ਦੀ ਮਨਜ਼ੂਰੀ ਵੀ ਮਿਲ ਗਈ ਹੈ। ਭਾਰਤ ਬਾਇਓਟੈਕ ਨੂੰ ਸੋਮਵਾਰ ਨੂੰ ਇਹ ਮਨਜ਼ੂਰੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਦਿੱਤੀ ਹੈ।

ਦੱਸ ਦਈਏ, ਭਾਰਤ ਬਾਇਓਟੈਕ ਹੈਦਰਾਬਾਦ ਦੀ ਫਾਰਮਾ ਕੰਪਨੀ ਹੈ, ਜਿਨ੍ਹਾਂ ਨੇ ਕੋਵਿਡ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਵੈਕਸੀਨ ਦੇ ਫੇਜ਼-1 ਅਤੇ ਫੇਜ਼-2 ਦੇ ਹਿਊਮਨ ਟ੍ਰਾਇਲ ਲਈ ਉਸ ਨੂੰ ਡੀ.ਸੀ.ਜੀ.ਆਈ. ਤੋਂ ਹਰੀ ਝੰਡੀ ਵੀ ਮਿਲ ਗਈ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਟ੍ਰਾਇਲ ਦਾ ਕੰਮ ਜੁਲਾਈ ਦੇ ਪਹਿਲੇ ਹਫਤੇ 'ਚ ਸ਼ੁਰੂ ਕੀਤਾ ਜਾਵੇਗਾ। ਭਾਰਤ ਬਾਇਓਟੈਕ ਨੂੰ ਵੈਕਸੀਨ ਬਣਾਉਣ ਦਾ ਪੁਰਾਣਾ ਅਨੁਭਵ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪੋਲਿਓ, ਰੇਬੀਜ਼, ਰੋਟਾਵਾਇਰਸ, ਜਾਪਾਨੀ ਇਨਸੇਫਲਾਇਟਿਸ, ਚਿਕਨਗੁਨੀਆ ਅਤੇ ਜਿਕਾ ਵਾਇਰਸ ਲਈ ਵੀ ਵੈਕਸੀਨ ਬਣਾਈ ਹੈ।

ਕੋਰੋਨਾ ਵਾਇਰਸ ਨਾਲ ਜੁਡ਼ੇ SARS-CoV-2 ਸਟਰੇਨ ਨੂੰ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨ.ਆਈ.ਵੀ.) 'ਚ ਵੱਖ ਕੀਤਾ ਗਿਆ ਸੀ। ਇਸ ਤੋਂ ਬਾਅਦ ਸਟਰੇਨ ਨੂੰ ਭਾਰਤ ਬਾਇਓਟੈਕ ਨੂੰ ਟਰਾਂਸਫਰ ਕਰ ਦਿੱਤਾ ਗਿਆ। ਕੋਵੈਕਸੀਨ ਪਹਿਲੀ ਦੇਸੀ ਵੈਕਸੀਨ ਹੈ, ਜਿਸ ਨੂੰ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ। ਹੈਦਰਾਬਾਦ ਦੀ ਜਿਨੋਮ ਵੈਲੀ 'ਚ ਸਭ ਤੋਂ ਸੁਰੱਖਿਅਤ ਲੈਬ ਦੀ ਬੀ.ਐੱਸ.ਐੱਲ-3 (ਬਾਇਓਸੇਫਟੀ ਲੇਵਲ 3) 'ਚ ਇਸ ਨੂੰ ਬਣਾਇਆ ਗਿਆ ਹੈ।

ਕੰਪਨੀ ਨੇ ਪ੍ਰੀ-ਕਲੀਨਿਕਲ ਅਧਿਐਨ ਅਤੇ ਇਮਿਊਨ ਰਿਸਪਾਂਸ ਦੀ ਰਿਪੋਰਟ ਸਰਕਾਰ ਕੋਲ ਜਮਾਂ ਕਰਾਈ ਹੈ। ਇਸ ਤੋਂ ਬਾਅਦ ਡੀ.ਸੀ.ਜੀ.ਆਈ. ਅਤੇ ਸਿਹਤ ਮੰਤਰਾਲਾ ਨੇ ਹਿਊਮਨ ਟ੍ਰਾਇਲ ਦੇ ਫੇਜ਼-1 ਅਤੇ ਫੇਜ਼-2 ਦੀ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਪੂਰੇ ਦੇਸ਼ 'ਚ ਜੁਲਾਈ ਮਹੀਨੇ 'ਚ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।

ਕੋਵੈਕਸੀਨ ਭਾਰਤ 'ਚ ਬਣਾਈ ਗਈ ਪਹਿਲੀ ਵੈਕਸੀਨ ਹੈ। ਇਸ ਨੂੰ ਤਿਆਰ ਕਰਣ 'ਚ ਆਈ.ਸੀ.ਐੱਮ.ਆਰ. ਅਤੇ ਐੱਨ.ਆਈ.ਵੀ. ਨੇ ਵੱਡੀ ਭੂਮਿਕਾ ਨਿਭਾਈ ਹੈ। ਡੀ.ਸੀ.ਜੀ.ਆਈ. ਨੇ ਟ੍ਰਾਇਲ ਦੀ ਮਨਜ਼ੂਰੀ ਮਿਲਣ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਭਾਰਤ ਬਾਇਓਟੈਕ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਕ੍ਰਿਸ਼ਣਾ ਏੱਲਾ ਮੁਤਾਬਕ, ਰਿਸਰਚ ਐਂਡ ਡਿਵੈਲਪਮੈਂਟ (ਆਰ.ਐਂਡ.ਡੀ.) ਟੀਮ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਇਹ ਕੰਮ ਪੂਰਾ ਹੋ ਸਕਿਆ ਹੈ।


author

Inder Prajapati

Content Editor

Related News