ਕੋਰੋਨਾ: ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਹਿਊਮਨ ਟ੍ਰਾਇਲ ਦੀ ਮਨਜ਼ੂਰੀ

Saturday, Dec 12, 2020 - 01:45 AM (IST)

ਕੋਰੋਨਾ: ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਹਿਊਮਨ ਟ੍ਰਾਇਲ ਦੀ ਮਨਜ਼ੂਰੀ

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਵੈਕਸੀਨ ਨੂੰ ਲੈ ਕੇ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ. ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਯਾਨੀ DCGI ਨੇ ਦੇਸ਼ ਦੀ ਪਹਿਲੀ ਸਵਦੇਸ਼ੀ mRNA ਵੈਕਸੀਨ ਕੈਂਡੀਡੇਟ HGCO19 ਨੂੰ ਮਨੁੱਖੀ ਪ੍ਰੀਖਣ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਪੁਣੇ ਸਥਿਤ Gennova Biopharmaceuticals ਵੱਲੋਂ ਬਣਾਏ ਜਾ ਰਹੇ ਇਸ ਵੈਕਸੀਨ ਨੂੰ ਫਰੱਸਟ ਐਂਡ ਸੈਕੇਂਡ ਫੇਜ਼ ਦੇ ਕਲੀਨਿਕਲ ਟ੍ਰਾਇਲ ਲਈ ਸ਼ਰਤਾਂ ਨਾਲ ਮਨਜ਼ੂਰੀ ਮਿਲੀ ਹੈ। ਇਹ ਵੈਕਸੀਨ ਮੈਸੇਂਜਰ-RNA ਯਾਨੀ ਐੱਮ.ਆਰ.ਐੱਨ.ਏ. (mRNA) ਤਕਨੀਕ ਰਾਹੀਂ ਵਿਕਸਿਤ ਕੀਤੀ ਗਈ ਹੈ।
ਰੇਪ ਦਾ ਵੀਡੀਓ ਬਣਾ ਕੇ ਕੀਤਾ ਵਾਇਰਲ, ਦੋਸ਼ੀ ਯੂਟਿਊਬਰ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਦੀ ਪਹਿਲੀ ਅਜਿਹੀ ਵੈਕਸੀਨ ਹੈ ਜਿਸ ਨੂੰ ਅਜਿਹੀ ਮਨਜ਼ੂਰੀ ਮਿਲੀ ਹੈ। mRNA ਵੈਕਸੀਨ ਇੰਮਿਊਨ ਰਿਸਪਾਂਸ ਦਾ ਉਤਪਾਦਨ ਕਰਨ ਲਈ ਰਵਾਇਤੀ ਮਾਡਲ ਦਾ ਇਸਤੇਮਾਲ ਨਹੀਂ ਕਰਦੀ ਹੈ। ਅਜਿਹੇ ਵੈਕਸੀਨ ਸਰੀਰ ਨੂੰ ਦੱਸਦੇ ਹਨ ਕਿ ਕਿਸ ਤਰ੍ਹਾਂ ਦਾ ਪ੍ਰੋਟੀਨ ਸਰੀਰ ਵਿੱਚ ਬਣਾਉਣਾ ਹੈ, ਤਾਂਕਿ ਸਰੀਰ ਰੋਗ ਦੇ ਖਿਲਾਫ ਇੰਮਿਊਨ ਰਿਸਪਾਂਸ ਪੈਦਾ ਕਰ ਸਕੇ।

mRNA ਆਧਾਰਿਤ ਵੈਕਸੀਨ ਨੂੰ ਗੈਰ-ਇਨਫੈਕਟਿਡ ਹੋਣ ਦੀ ਵਜ੍ਹਾ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ। ਨਾਲ ਹੀ ਇਨ੍ਹਾਂ ਨੂੰ ਚੰਗੇ ਨਤੀਜੇ ਦੇਣ ਵਾਲਾ ਵੀ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ mRNA ਵੈਕਸੀਨ ਪੂਰੀ ਤਰ੍ਹਾਂ ਨਾਲ ਨਕਲੀ ਹੁੰਦੀ ਹੈ, ਮਤਲਬ ਕਿ ਇਨ੍ਹਾਂ ਨੂੰ ਵਿਕਸਿਤ ਕਰਨ ਲਈ ਕਿਸੇ ਹੋਸਟ ਵਰਗੇ ਅੰਡੇ ਜਾਂ ਬੈਕਟੀਰੀਆ ਦੀ ਜ਼ਰੂਰਤ ਨਹੀਂ ਪੈਂਦੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News