ਕੋਰੋਨਾ : ਦੁਬਈ ''ਚ ਗਰਭਵਤੀ ਮਹਿਲਾ ਨੇ ਭਾਰਤ ਆਉਣ ਲਈ ਦਾਇਰ ਕੀਤੀ ਪਟੀਸ਼ਨ
Wednesday, Apr 22, 2020 - 09:32 PM (IST)
ਨਵੀਂ ਦਿੱਲੀ - ਦੁਬਈ ਵਿਚ ਇੰਜੀਨੀਅਰ ਦੇ ਤੌਰ 'ਤੇ ਕੰਮ ਕਰ ਰਹੀ ਭਾਰਤੀ ਮਹਿਲਾ ਨੇ ਡਿਲੀਵਰੀ ਲਈ ਵਤਨ ਪਰਤਣ ਦੀ ਇਜਾਜ਼ਤ ਨੂੰ ਲੈ ਕੇ ਹਾਈ ਕੋਰਟ ਵਿਚ ਪਹੁੰਚ ਕੀਤੀ ਹੈ। ਕੇਰਲ ਦੇ ਕੋਝੀਕੋਡ ਦੀ ਰਹਿਣ ਵਾਲੀ ਏ. ਗੀਤਾ ਸ਼੍ਰੀਧਰਨ ਨੇ ਆਪਣੀ ਪਟੀਸ਼ਨ ਵਿਚ ਆਖਿਆ ਹੈ ਕਿ ਉਹ ਗਰਭਵਤੀ ਹੈ, ਇਸ ਲਈ ਉਹ ਭਾਰਤ ਆਉਣਾ ਚਾਹੁੰਦੀ ਹੈ। ਜੁਲਾਈ ਵਿਚ ਉਸ ਦੀ ਡਿਲੀਵਰੀ ਹੋਣੀ ਹੈ ਅਤੇ ਉਹ ਮਈ ਦੇ ਪਹਿਲੇ ਜਾਂ ਦੂਜੇ ਹਫਤੇ ਭਾਰਤ ਆਉਣਾ ਚਾਹੁੰਦੀ ਹੈ। ਉਸ ਦਾ ਪਤੀ ਨਿਰਮਾਣ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਉਹ (ਕੰਪਨੀ) ਲਾਕ ਡਾਊਨ ਦੌਰਾਨ ਵੀ ਬੰਦ ਨਹੀਂ ਹੈ ਇਸ ਲਈ ਉਹ ਗਰਭਵਤੀ ਪਤਨੀ ਦੀ ਦੇਖ-ਰੇਖ ਲਈ ਛੁੱਟੀ ਨਹੀਂ ਲੈ ਸਕਿਆ। ਉਸ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਘਰ ਆ ਜਾਵੇ ਤਾਂ ਜੋ ਉਸ ਦਾ ਧਿਆਨ ਰੱਖਿਆ ਜਾ ਸਕੇ।