ਕੋਰੋਨਾ : ਲਾਕਡਾਊਨ ''ਚ ਪੈਦਾ ਹੋਇਆ ਬੱਚਾ, ਨਾਂ ਰੱਖਿਆ ਸੈਨੇਟਾਈਜ਼ਰ

4/13/2020 9:03:43 PM

ਸਹਾਰਨਪੁਰ — ਦੇਸ਼ ਸਮੇਤ ਪੂਰੀ ਦੁਨੀਆ 'ਚ ਇਨ੍ਹਾਂ ਦਿਨੀਂ ਕੋਰੋਨਾ ਦਾ ਕਹਿਰ ਮਚਿਆ ਹੋਇਆ ਹੈ। ਭਾਰਤ 'ਚ 21 ਦਿਨਾਂ ਲਈ ਲਾਕਡਾਊਨ ਕੀਤਾ ਗਿਆ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨਵਜੰਮੇ ਬੱਚੇ ਦਾ ਨਾਂ ਉਸ ਦੇ ਮਾਤਾ ਪਿਤਾ ਨੇ ਸੈਨੇਟਾਈਜ਼ਰ ਰੱਖ ਦਿੱਤਾ।

ਦਰਅਸਲ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਹੈ। ਜਿਥੇ ਇਕ ਨਿਜੀ ਹਸਪਤਾਲ 'ਚ ਪੈਦਾ ਹੋਏ ਬੱਚੇ ਦਾ ਨਾਂ ਸੈਨੇਟਾਈਜ਼ਰ ਰੱਖ ਦਿੱਤਾ ਗਿਆ ਅਤੇ ਇਹ ਨਾਂ ਖੁਸ਼ੀ-ਖੁਸ਼ੀ ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੇ ਰੱਖਿਆ ਹੈ। ਅਜਿਹਾ ਨਾਂ ਸੁਣ ਕੇ ਕਈ ਲੋਕਾਂ ਨੂੰ ਹੈਰਾਨੀ ਹੋਈ ਪਰ ਲੋਕ ਖੁਸ਼ ਨਜ਼ਰ ਆਏ।

ਬੱਚੇ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕੇਸਾਂ 'ਚ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਸੀਂ ਲੋਕਾਂ ਨੇ ਸੋਚਿਆ ਕਿ ਅਸੀਂ ਵੀ ਇਸ ਸੋਚ 'ਚ ਆਪਣਾ ਯੋਗਦਾਨ ਦਿਆਂਗੇ। ਇਸੇ ਦੇ ਚੱਲਦੇ ਅਸੀਂ ਆਪਣੇ ਬੱਚੇ ਦਾ ਨਾਂ ਇਹ ਰੱਖਿਆ ਹੈ।

ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜਿਥੇ ਲੋਕਾਂ ਨੂੰ ਕੋਰੋਨਾ ਵਰਗੀ ਘਾਤਕ ਬੀਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ ਉਸੇ ਜਾਗਰੂਕਤਾ 'ਚ ਹਿੱਸਾ ਲੈਂਦੇ ਹੋਏ ਅਸੀਂ ਆਪਣੇ ਬੱਚੇ ਦਾ ਨਾਂ ਸੈਨੇਟਾਈਜ਼ਰ ਰੱਖਿਆ ਹੈ। ਫਿਲਹਾਲ ਸੈਨੇਟਾਈਜ਼ਰ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਦੇ ਅੰਕੜੇ ਦੀ ਗੱਲ ਕਰੀਏ ਤਾਂ ਭਾਰਤ 'ਚ ਲਗਾਤਾਰ ਮਾਮਲੇ ਵਧ ਰਹੇ ਹਨ। ਕੁਲ ਪੀੜਤ ਮਾਮਲਿਆਂ ਦੀ ਗਿਣਤੀ 9300 ਦੇ ਪਾਰ ਜਾ ਚੁੱਕੀ ਹੈ ਜਦਕਿ 320 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।


Inder Prajapati

Content Editor Inder Prajapati