ਕੰਪਿਊਟਰ ਹੈਕ ਕਰਕੇ ਕਾਂਸਟੇਬਲ ਪ੍ਰੀਖਿਆ 'ਚ ਕਰਵਾਉਂਦੇ ਸਨ ਨਕਲ
Wednesday, Mar 14, 2018 - 12:07 AM (IST)

ਨਵੀਂ ਦਿੱਲੀ—ਜੈਪੁਰ ਐੱਸ.ਓ.ਜੀ. ਨੇ ਇਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜੋ ਪੁਲਸ ਦੀ ਕਾਂਸਟੇਬਲ ਪ੍ਰੀਖਿਆ ਪਾਸ ਕਰਵਾਉਣ ਲਈ ਨਕਲ ਕਵਾਉਂਦਾ ਸੀ। ਨਕਲ ਵੀ ਅਜਿਹੀ ਕੀ ਕੰਪਿਊਟਰ ਹੈਕ ਕਰਕੇ ਆਨਲਾਈਨ ਪ੍ਰੀਖਿਆ ਕਰੀਬ ਅੱਧਾ ਕਿਲੋਮੀਟਰ ਦੂਰ ਬੈਠ ਕੇ ਐਗਜ਼ਾਮ ਪੇਪਰ ਸਾਲਵ ਕੀਤਾ ਜਾਂਦਾ ਸੀ। ਦਰਸਅਲ ਰਾਜਸਥਾਨ 'ਚ ਕਾਂਸਟੇਬਲ ਪ੍ਰੀਖਿਆ ਕਰਵਾਉਣ ਲਈ ਐੱਫ.ਟੈਕ. ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ। ਐੱਫ.ਟੈਕ ਨੇ ਵੀ ਇਸ ਠੇਕੇ ਨੂੰ ਅਗੇ ਕਿਸੇ ਹੋਰ ਨੂੰ ਦੇ ਦਿੱਤਾ। ਇਸ 'ਚੋਂ ਇਕ ਜੈਪੁਰ ਦਾ ਸਰਸਵਤੀ ਇੰਫੋਟੈਕ ਵੀ ਸੀ। ਇਸ ਇੰਸਟੀਚਿਊਟ ਦੇ ਮਾਲਕ ਵਿਕਾਸ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਪ੍ਰੀਖਿਆ 'ਚ ਨਕਲ ਕਰਵਾਉਣ ਲਈ ਪਲਾਨ ਤਿਆਰ ਕੀਤਾ। ਇਸ ਦੇ ਲਈ ਵਿਕਾਸ ਨੇ ਆਪਣੇ ਹੀ ਇੰਸਟੀਚਿਊਟ ਦੇ ਕੰਪਿਊਟਰ ਨੂੰ ਹੈਕ ਕਰਵਾ ਦਿੱਤਾ ਅਤੇ ਉਸ ਦਾ ਕੰਟਰੋਲ ਅੱਧਾ ਕਿਲੋਮੀਟਰ ਦੂਰ ਇਕ ਘਰ 'ਚ ਦੇ ਦਿੱਤਾ। ਇੱਥੋ ਦੇ ਦੋਸ਼ੀ ਜੋ ਕਿ ਟੈਕਨੀਕਲ ਐਕਸਪਰਟ ਵੀ ਸਨ ਉਹ ਆਪਣੇ ਸਥਾਨ 'ਤੇ ਬੈਠ ਕੇ ਪ੍ਰੀਖਿਆ ਪੱਤਰ ਹੱਲ ਕਰ ਦਿੰਦੇ ਸਨ। ਇਸ ਤਰ੍ਹਾਂ ਨਾਲ ਇਸ ਪ੍ਰੀਖਿਆ ਕੇਂਦਰ 'ਚ ਕਾਫੀ ਨਕਲ ਚੱਲ ਰਹੀ ਸੀ ਅਤੇ ਪ੍ਰੀਖਿਆ ਲੈਣ ਆਏ ਵਿਅਕਤੀਆਂ ਨੂੰ ਪਤਾ ਵੀ ਨਹੀਂ ਚੱਲਦਾ ਸੀ। ਪੁਲਸ ਨੇ ਮੌਕੇ 'ਤੇ 6 ਦੋਸ਼ੀ ਅਤੇ 12 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ।