ਤਾਂਬੇ ਨਾਲ ਹੋ ਸਕਦੈ ਕੋਰੋਨਾ ਵਾਇਰਸ ਦਾ ਖਾਤਮਾ : ਰਿਸਰਚ

Wednesday, Mar 18, 2020 - 09:15 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਅਸੀਂ ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਪਹਿਲਾਂ ਡਰ ਰਹੇ ਹਾਂ। ਕਿਤੇ ਉਸ 'ਚ ਕੋਰੋਨਾ ਵਾਇਰਸ ਨਾ ਹੋਵੇ। ਕਿਉਂਕਿ ਇਹ ਗੱਲ ਤਾਂ ਪਹਿਲਾਂ ਹੀ ਪ੍ਰਮਾਣਿਤ ਹੋ ਚੁੱਕੀ ਹੈ ਕੋਰੋਨਾ ਵਾਇਰਸ ਬੇਜਾਨ ਚੀਜ਼ਾਂ ਤੇ ਵੀ 9 ਦਿਨ ਤਕ ਜਿੰਦਾ ਰਹਿ ਸਕਦਾ ਹੈ। ਅਜਿਹੇ 'ਚ ਕਿਸ ਚੀਜ਼ ਨੂੰ ਹੱਥ ਲਗਾਉਣਾ ਹੈ ਜਾਂ ਨਹੀਂ ਇਹ ਜਾਣ ਪਾਉਣਾ ਬਹੁਤ ਮੁਸ਼ਕਿਲ ਹੈ। ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਂਬੇ ਦੀ ਚੀਜ਼ ਨੂੰ ਤੁਸੀਂ ਛੋਹ ਸਕਦੇ ਹੋ ਕਿਉਂਕਿ ਤਾਂਬੇ ਦੀ ਧਾਤੂ ਨਾਲ ਬਣੇ ਭਾਂਡਿਆਂ ਤੇ ਹੋਰ ਚੀਜ਼ਾਂ 'ਚ ਕੋਰੋਨਾ ਵਾਇਰਸ ਮਰ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੀ ਸੱਚਾਈ:-

ਹੁਣ ਵਿਗਿਆਨਕ ਕੋਸ਼ਿਸ਼ ਰਕ ਰਹੇ ਹਨ ਕਿ ਜ਼ਿਆਦਾਤਰ ਚੀਜ਼ਾਂ ਦੀ ਸਤਾਹ ਅਜਿਹੀ ਧਾਤੂ ਨਾਲ ਬਣਾਈ ਜਾਵੇ ਜਿਸ ਨਾਲ ਉਸ 'ਤੇ ਬੈਕਟੀਰੀਆ ਵਾਇਰਸ ਦਾ ਅਸਰ ਘੱਟ ਹੋਵੇ ਜਾਂ ਨਾ ਹੋਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਂਬਾ ਭਾਵ ਕਾਪਰ ਇਕਲੌਤਾ ਅਜਿਹਾ ਧਾਤੂ ਹੈ ਜੋ ਕਿਸੇ ਵੀ ਬੈਕਟੀਰੀਆ ਨੂੰ ਸੰਪਰਕ 'ਚ ਆਉਂਦੇ ਹੀ ਖਤਮ ਕਰ ਦਿੰਦਾ ਹੈ।

ਤਾਂਬੇ ਦੇ ਗੁਣਾਂ ਨਾਲ ਭਾਰਤੀ ਬਹੁਤ ਪਹਿਲਾਂ ਤੋਂ ਜਾਣੂ ਹਨ। ਪਹਿਲਾਂ ਤਾਂ ਤਾਂਬੇ ਦੇ ਭਾਂਡਿਆਂ ਦਾ ਇਸਤੇਮਾਲ ਹੁੰਦਾ ਹੀ ਸੀ। ਹੁਣ ਵੀ ਕੁਝ ਲੋਕ ਇਸ ਦਾ ਇਸਤੇਮਾਲ ਕਰਦੇ ਹਨ। ਆਯੁਰਵੇਦ 'ਚ ਵੀ ਇਹ ਗੱਲ ਪ੍ਰਮਾਣਿਤ ਹੈ ਕਿ ਤਾਂਬੇ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਇਕਰੋਬੀਅਲ ਗੁਣ ਹੁੰਦੇ ਹਨ। ਨਾਲ ਹੀ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

2015 'ਚ ਯੂਨੀਵਰਸਿਟੀ ਆਫ ਸਾਊਥਹੈਮਪਟਨ ਨੇ ਇਕ ਸੋਧ ਕਰ ਕਿਹਾ ਸੀ ਕਿ ਤਾਂਬਾ ਰੈਸਪਿਰੇਟਰੀ ਵਾਇਰਸ (ਫੈਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਾਇਰਸ) ਤੋਂ ਬਚਾ ਸਕਦਾ ਹੈ। ਰੈਸਪਿਰੇਟਰੀ ਵਾਇਰਸ ਜਿਵੇ- ਸਾਰਸ (ਸੀਵੀਅਰ ਐਕਿਊਟ ਰੈਸਪਿਰੇਟਰੀ ਸਿੰਡ੍ਰੋਮ) ਅਤੇ ਮਰਸ (ਮਿਡਿਲ ਈਸਟ ਰੈਸਪਿਰੇਟਰੀ ਸਿੰਡਰੋਮ)।

ਯੂਨੀਵਰਸਿਟੀ ਆਫ ਸਾਊਥਹੈਮਪਟਨ ਦੇ ਸੋਧਕਰਤਾਵਾਂ ਨੇ ਪਤਾ ਲਗਾਇਆ ਕਿ ਜੀਵ ਜੰਤੁਆਂ ਤੋਂ ਇਨਸਾਨਾਂ 'ਚ ਆਉਣ ਵਾਲੇ ਕੋਰੋਨਾ ਵਾਇਰਸ 229ਈ ਨੂੰ ਵੀ ਤਾਂਬਾ ਖਤਮ ਕਰ ਸਕਦਾ ਹੈ। ਇਹ ਵਾਇਰਸ ਬਾਕੀ ਚੀਜ਼ਾਂ ਦੀ ਸਤਾਹ 'ਤੇ ਕਈ ਦਿਨਾਂ ਤਕ ਜੀ ਸਕਦਾ ਹੈ ਪਰ ਤਾਂਬੇ ਦੀ ਸਤਾਹ 'ਤੇ ਇਹ ਤੁਰੰਤ ਮਰ ਜਾਂਦਾ ਹੈ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੋਰੋਨਾ ਵਾਇਰਸ ਕੋਵਿਡ 19 ਤਾਂਬੇ ਦੀ ਸਤਾਹ 'ਤੇ ਆਉਣ ਤੋਂ ਬਾਅਦ ਮਰੇਗਾ ਜਾਂ ਨਹੀਂ ਪਰ ਇਸ 'ਤੇ ਵੀ ਵਿਗਿਆਨਕ ਸੋਧ ਕਰ ਰਹੇ ਹਨ।


Inder Prajapati

Content Editor

Related News