ਕੀ ਤੁਸੀਂ ਰਸੋਈ ਗੈਸ ਸਪਲਾਈਕਰਤਾ ਤੋਂ ਹੋ ਨਾਰਾਜ਼? ਹੁਣ ਬਦਲ ਸਕੋਗੇ ਕੰਪਨੀ

Sunday, Sep 28, 2025 - 12:59 PM (IST)

ਕੀ ਤੁਸੀਂ ਰਸੋਈ ਗੈਸ ਸਪਲਾਈਕਰਤਾ ਤੋਂ ਹੋ ਨਾਰਾਜ਼? ਹੁਣ ਬਦਲ ਸਕੋਗੇ ਕੰਪਨੀ

ਨਵੀਂ ਦਿੱਲੀ- ਜੇ ਤੁਸੀਂ ਆਪਣੇ ਰਸੋਈ ਗੈਸ ਸਪਲਾਇਰ ਨਾਲ ਨਾਰਾਜ਼ ਹੋ ਤਾਂ ਹੁਣ ਤੁਹਾਨੂੰ ਵੱਡੀ ਰਾਹਤ ਮਿਲ ਸਕਦੀ ਹੈ। ਜਿਵੇਂ ਮੋਬਾਇਲ ਨੰਬਰ ਪੋਰਟੇਬਿਲਟੀ ਨਾਲ ਕੰਪਨੀ ਬਦਲੀ ਜਾ ਸਕਦੀ ਹੈ, ਉਸੇ ਤਰ੍ਹਾਂ ਹੁਣ LPG ਉਪਭੋਗਤਾਵਾਂ ਨੂੰ ਵੀ ਆਪਣੇ ਮੌਜੂਦਾ ਕਨੈਕਸ਼ਨ ਨੂੰ ਬਦਲੇ ਬਿਨਾਂ ਹੀ ਸਪਲਾਇਰ ਬਦਲਣ ਦੀ ਆਜ਼ਾਦੀ ਮਿਲੇਗੀ। ਇਸ ਨਾਲ ਗਾਹਕਾਂ ਨੂੰ ਹੋਰ ਵਿਕਲਪ ਮਿਲਣਗੇ ਅਤੇ ਸੇਵਾਵਾਂ 'ਚ ਸੁਧਾਰ ਆ ਸਕੇਗਾ।

PNGRB ਨੇ ਮੰਗੀਆਂ ਸੁਝਾਵਾਂ

ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਨੇ 'LPG ਇੰਟਰਆਪਰੇਬਿਲਟੀ' ਮਸੌਦੇ ’ਤੇ ਉਪਭੋਗਤਾਵਾਂ, ਡਿਸਟ੍ਰੀਬਿਊਟਰਾਂ ਅਤੇ ਹੋਰ ਹਿੱਸੇਦਾਰਾਂ ਤੋਂ ਟਿੱਪਣੀਆਂ ਅਤੇ ਸੁਝਾਅ ਮੰਗੇ ਹਨ। ਬੋਰਡ ਨੇ ਕਿਹਾ ਕਿ ਕਈ ਵਾਰ ਸਥਾਨਕ ਡਿਸਟ੍ਰੀਬਿਊਟਰਾਂ ਨੂੰ ਆਪਰੇਸ਼ਨਲ ਸਮੱਸਿਆਵਾਂ ਆਉਂਦੀਆਂ ਹਨ, ਜਿਸ ਕਾਰਨ ਗਾਹਕਾਂ ਕੋਲ ਸੀਮਿਤ ਵਿਕਲਪ ਰਹਿ ਜਾਂਦੇ ਹਨ। ਅਜਿਹੇ ਹਾਲਾਤਾਂ 'ਚ ਉਪਭੋਗਤਾ ਨੂੰ ਕੰਪਨੀ ਜਾਂ ਡੀਲਰ ਚੁਣਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ, ਖਾਸ ਕਰਕੇ ਜਦੋਂ ਸਿਲੰਡਰ ਦੀ ਕੀਮਤ ਸਭ ਕੰਪਨੀਆਂ 'ਚ ਲਗਭਗ ਇਕੋ ਜਿਹੀ ਹੋਵੇ।

2013 'ਚ ਹੋਇਆ ਸੀ ਪਾਇਲਟ ਪ੍ਰੋਜੈਕਟ

ਯੂਪੀਏ ਸਰਕਾਰ ਨੇ ਅਕਤੂਬਰ 2013 'ਚ 13 ਸੂਬਿਆਂ ਦੇ 24 ਜ਼ਿਲ੍ਹਿਆਂ 'ਚ LPG ਕਨੈਕਸ਼ਨਾਂ ਦੀ ਪਾਇਲਟ ਪੋਰਟੇਬਿਲਟੀ ਸ਼ੁਰੂ ਕੀਤੀ ਸੀ। ਜਨਵਰੀ 2014 'ਚ ਇਸ ਨੂੰ ਵਧਾ ਕੇ 480 ਜ਼ਿਲ੍ਹਿਆਂ ਤੱਕ ਲਿਆਂਦਾ ਗਿਆ। ਹਾਲਾਂਕਿ ਉਸ ਸਮੇਂ ਗਾਹਕਾਂ ਨੂੰ ਸਿਰਫ਼ ਆਪਣੇ ਡੀਲਰ ਬਦਲਣ ਦਾ ਹੀ ਵਿਕਲਪ ਸੀ, ਕੰਪਨੀ ਬਦਲਣ ਦਾ ਨਹੀਂ। ਕਾਨੂੰਨੀ ਪਾਬੰਦੀਆਂ ਕਾਰਨ ਇਕ ਕੰਪਨੀ ਦਾ ਸਿਲੰਡਰ ਸਿਰਫ਼ ਉਸੇ ਕੰਪਨੀ ਨੂੰ ਹੀ ਰੀਫ਼ਿਲ ਲਈ ਵਾਪਸ ਕੀਤਾ ਜਾ ਸਕਦਾ ਸੀ।

ਹੁਣ ਕੰਪਨੀਆਂ ਵਿਚਕਾਰ ਵੀ ਪੋਰਟੇਬਿਲਟੀ ਸੰਭਵ

PNGRB ਹੁਣ ਅਜਿਹੇ ਨਿਯਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ LPG ਕੰਪਨੀਆਂ ਵਿਚਕਾਰ ਵੀ ਪੋਰਟੇਬਿਲਟੀ ਸੰਭਵ ਹੋ ਸਕੇ। ਰੈਗੂਲੇਟਰ ਅਧਿਕਾਰ ਨੇ ਕਿਹਾ ਕਿ LPG ਸਪਲਾਈ ਦੀ ਨਿਰੰਤਰਤਾ ਬਣਾਈ ਰੱਖਣ ਅਤੇ ਉਪਭੋਗਤਾਵਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਸੁਝਾਅ ਮੰਗੇ ਜਾ ਰਹੇ ਹਨ।

ਅਗਲੇ ਕਦਮ

ਜਿਵੇਂ ਹੀ ਸਾਰੇ ਸੁਝਾਅ ਪ੍ਰਾਪਤ ਹੋਣਗੇ, PNGRB LPG ਪੋਰਟੇਬਿਲਟੀ ਲਈ ਨਿਯਮ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰੇਗਾ ਅਤੇ ਇਸ ਨੂੰ ਦੇਸ਼ ਭਰ 'ਚ ਲਾਗੂ ਕਰਨ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News