ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ''ਚ ਸੜਕ ''ਤੇ ਗੁਟਖਾ ਥੁੱਕਣ ਕਾਰਨ ਵਿਵਾਦ, ਨੌਜਵਾਨਾਂ ਨੇ ਢਾਬਾ ਸੰਚਾਲਕ ਦਾ ਕਰ ''ਤਾ ਕਤਲ
Monday, Aug 11, 2025 - 02:40 PM (IST)

ਨੈਸ਼ਨਲ ਡੈਸਕ : ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ 'ਚ ਸੜਕ 'ਤੇ ਗੁਟਖਾ ਥੁੱਕਣ ਦੇ ਵਿਵਾਦ ਵਿੱਚ ਪੁਲਸ ਨੇ ਸੋਮਵਾਰ ਨੂੰ ਦਿਨ-ਦਿਹਾੜੇ ਇੱਕ 25 ਸਾਲਾ ਢਾਬਾ ਸੰਚਾਲਕ ਦਾ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇੱਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਅਮਰੇਂਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਇੱਕ ਢਾਬਾ ਚਲਾਉਣ ਵਾਲੇ ਲੇਖਰਾਜ (25) ਦੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਿਜੇ ਨਗਰ ਇਲਾਕੇ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਹਮਲਾਵਰ ਘਟਨਾ ਤੋਂ ਬਾਅਦ ਭੱਜ ਗਏ ਸਨ।
ਉਨ੍ਹਾਂ ਕਿਹਾ ਕਿ ਗਸ਼ਤ ਕਰ ਰਹੀ ਪੁਲਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਵਿੱਚ ਮਿਲੇ ਸੁਰਾਗਾਂ ਦੇ ਆਧਾਰ 'ਤੇ ਰਾਜ ਅਹੀਰਵਾਰ (19), ਪਵਨ ਰਜਕ (20) ਅਤੇ ਜਗਦੀਸ਼ ਸਿਸੋਦੀਆ (33) ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘ ਨੇ ਕਿਹਾ, "ਮੋਟਰਸਾਈਕਲ 'ਤੇ ਸਵਾਰ ਇੱਕ ਨੌਜਵਾਨ ਨੇ ਸੜਕ 'ਤੇ ਗੁਟਖਾ ਸੁੱਟ ਦਿੱਤਾ ਜਦੋਂ ਲੇਖਰਾਜ ਆਪਣੇ ਦੋ ਸਾਥੀਆਂ ਨਾਲ ਢਾਬਾ ਬੰਦ ਕਰਕੇ ਘਰ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ।" ਉਨ੍ਹਾਂ ਕਿਹਾ ਕਿ ਝਗੜੇ ਦੌਰਾਨ ਦੋਸ਼ੀ ਨੇ ਲੇਖਰਾਜ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਅਤੇ ਚਾਕੂ ਬਰਾਮਦ ਕਰ ਲਿਆ ਗਿਆ ਹੈ ਅਤੇ ਢਾਬਾ ਸੰਚਾਲਕ ਦੇ ਕਤਲ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8