ਫਿਰ ਵਿਵਾਦਾਂ ''ਚ ਇੰਡੀਗੋ, ਭਾਰਤੀ ਕਰੰਸੀ ਨਾ ਲੈਣ ''ਤੇ ''ਰਾਸ਼ਟਰ ਧਰੋਹ'' ਦਾ ਮਾਮਲਾ ਦਰਜ

11/21/2017 4:12:41 PM

ਨੈਸ਼ਨਲ ਡੈਸਕ— ਇੰਡੀਗੋ ਏਅਰ ਲਾਈਨ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਕਰਮਚਾਰੀਆਂ ਵੱਲੋਂ ਇਕ ਸਵਾਰੀ ਦੀ ਕੁੱਟਮਾਰ ਕੀਤੇ ਜਾਣ ਦੇ ਬਾਅਦ ਹੁਣ ਇੰਡੀਗੋ ਖਿਲਾਫ ਰਾਸ਼ਟਰ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪ੍ਰਮੋਦ ਕੁਮਾਰ ਜੈਨ ਨਾਮ ਦੇ ਵਿਅਕਤੀ ਨੇ ਇਹ ਮੁਕੱਦਮਾ ਸਰੋਜਨੀ ਨਗਰ ਪੁਲਸ ਸਟੇਸ਼ਨ 'ਚ ਦਰਜ ਕਰਵਾਇਆ ਹੈ। ਉਸ ਦਾ ਆਰੋਪ ਹੈ ਕਿ ਬੈਂਗਲੁਰੂ ਤੋਂ ਦੁਬਈ ਫਲਾਇਟ ਦੌਰਾਨ ਏਅਰ ਲਾਈਨ ਨੇ ਉਨ੍ਹਾਂ ਤੋਂ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਕਰ ਦਿੱਤਾ।
ਸ਼ਿਕਾਇਤ 'ਚ ਕਿਹਾ ਗਿਆ ਕਿ ਪ੍ਰਮੋਦ ਨੇ ਫਲਾਇਟ 'ਚ ਖਾਣੇ ਦੇ ਬਦਲੇ ਸਟਾਫ ਨੂੰ ਭਾਰਤੀ ਕਰੰਸੀ ਦਿੱਤੀ ਤਾਂ ਮੈਂਬਰ ਨੇ ਉਸ ਤੋਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਵਿਦੇਸ਼ੀ ਮੁੱਦਰਾ ਲੈਣ ਦੀ ਮਨਜ਼ੂਰੀ ਹੈ। ਪ੍ਰਮੋਦ ਨੇ ਦੱਸਿਆ ਕਿ ਲਗਾਤਾਰ ਕਹਿਣ 'ਤੇ ਵੀ ਮੈਂਬਰਸ ਨੇ ਭਾਰਤੀ ਕਰੰਸੀ ਨਹੀਂ ਲਈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਰਾਸ਼ਟਰ ਧਰੋਹ ਦਾ ਮਾਮਲਾ ਹੈ ਅਤੇ ਕੋਈ ਭਾਰਤੀ ਏਅਰਲਾਈਨ ਭਾਰਤੀ ਕਰੰਸੀ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੇ ਇਤਰਾਜ਼ ਜਤਾਉਣ 'ਤੇ ਮੈਂਬਰ ਨੇ ਕੰਪਨੀ ਪਾਲਿਸੀ ਦਾ ਹਵਾਲਾ ਦਿੱਤਾ। ਏਅਰਲਾਈਨ ਦੇ ਮੈਨਯੂ 'ਚ ਆਰਿਜਿਨ(ਜਿੱਥੋਂ ਤੋਂ ਫਲਾਇਟ ਲੈ ਰਹੇ ਹੋ) ਅਤੇ ਡੈਸਟੀਨੈਸ਼ਨ(ਜਿੱਥੇ ਜਾ ਰਹੇ ਹੋ) ਕਰੰਸੀ 'ਚ ਭੁਗਤਾਨ ਕਰਨ ਦਾ ਵਿਕਲਪ ਮੌਜੂਦ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਯਾਤਰੀਆਂ ਦੇ ਸਾਹਮਣੇ ਸ਼ਰਮਿੰਦਾ ਅਤੇ ਅਪਮਾਨਿਤ ਮਹਿਸੂਸ ਹੋਣਾ ਪਿਆ। ਕੁਝ ਦਿਨ ਪਹਿਲੇ ਇੰਡੀਗੋ ਖਿਲਾਫ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਇਕ ਵੀਡੀਓ ਸਾਹਮਣੇ ਆਈ ਸੀ। ਜਿਸ 'ਚ ਇੰਡੀਗੋ ਗਰਾਊਂਡ ਸਟਾਫ ਨੇ ਬਜ਼ੁਰਗ ਪੈਂਸੇਜ਼ਰ ਨਾਲ ਕੁੱਟਮਾਰ ਕੀਤੀ ਸੀ। ਕੰਪਨੀ ਨੇ ਇਸ ਮਾਮਲੇ 'ਚ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਸੀ।


Related News