2 ਦਿਨ ਤੱਕ ਲਗਾਤਾਰ ਪਵੇਗਾ ਮੀਂਹ, ਅਲਰਟ ਜਾਰੀ

Wednesday, Jan 22, 2025 - 09:16 AM (IST)

2 ਦਿਨ ਤੱਕ ਲਗਾਤਾਰ ਪਵੇਗਾ ਮੀਂਹ, ਅਲਰਟ ਜਾਰੀ

ਨੈਸ਼ਨਲ ਡੈਸਕ- ਦਿੱਲੀ-ਐਨਸੀਆਰ 'ਚ ਅਚਾਨਕ ਗਰਮੀ ਤੋਂ ਬਾਅਦ ਹੁਣ ਠੰਡ ਇੱਕ ਵਾਰ ਫਿਰ ਦਸਤਕ ਦੇਣ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਦਾ ਅਸਰ ਕੱਲ੍ਹ ਸ਼ਾਮ ਤੋਂ ਪੂਰੀ ਦਿੱਲੀ-ਐਨਸੀਆਰ 'ਚ ਦਿਖਾਈ ਦੇਵੇਗਾ। ਮੌਸਮ ਵਿਭਾਗ ਨੇ ਤੂਫ਼ਾਨ ਤੋਂ ਬਾਅਦ ਕੱਲ੍ਹ ਸ਼ਾਮ ਨੋਇਡਾ, ਗਾਜ਼ੀਆਬਾਦ, ਗੁੜਗਾਉਂ ਅਤੇ ਦਿੱਲੀ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਪੈ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ ਹੈ। ਜਦਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼,ਯੂਪੀ, ਬਿਹਾਰ, ਰਾਜਸਥਾਨ 'ਚ ਧੁੰਦ ਅਤੇ ਠੰਡ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਇਹ ਵੀ ਪੜ੍ਹੋ-'ਐਮਰਜੈਂਸੀ' ਲਈ ਕੰਗਨਾ ਨੇ ਦਾਅ 'ਤੇ ਲਾਇਆ ਘਰ, ਖੁੱਲ੍ਹਿਆ ਭੇਤ

ਦਿੱਲੀ ਮੌਸਮ ਵਿਗਿਆਨ ਕੇਂਦਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਵੀ ਤੇਜ਼ ਧੁੱਪ ਕਾਰਨ ਮੌਸਮ ਗਰਮ ਰਿਹਾ। ਗਰਮ ਹਵਾਵਾਂ ਚੱਲਣ ਕਾਰਨ ਮੌਸਮ ਵਿੱਚੋਂ ਠੰਡ ਵੀ ਗਾਇਬ ਹੋ ਗਈ ਹੈ। ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ।ਜਨਵਰੀ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਪਹੁੰਚ ਜਾਣਾ ਮੌਸਮ 'ਚ ਵੱਡੀ ਤਬਦੀਲੀ ਦਾ ਸੰਕੇਤ ਹੈ ਪਰ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ 22 ਅਤੇ 23 ਜਨਵਰੀ ਨੂੰ ਦੋ ਦਿਨ ਮੀਂਹ ਪਵੇਗਾ। ਮੀਂਹ ਤੋਂ ਬਾਅਦ ਸਰਦੀ ਇੱਕ ਵਾਰ ਫਿਰ ਤੋਂ ਪਰਤ ਆਵੇਗੀ। ਮੀਂਹ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ 'ਚ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।

ਸੰਘਣੀ ਧੁੰਦ ਦਾ ਯੈਲੋ ਅਲਰਟ
ਇੰਨਾ ਹੀ ਨਹੀਂ ਕੱਲ ਯਾਨੀ 22 ਜਨਵਰੀ ਨੂੰ ਸਵੇਰ, ਸ਼ਾਮ ਅਤੇ ਰਾਤ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਤੋਂ ਪੂਰੇ ਦਿੱਲੀ ਐਨਸੀਆਰ 'ਚ ਸਵੇਰ, ਸ਼ਾਮ ਅਤੇ ਰਾਤ ਨੂੰ ਇੱਕ ਵਾਰ ਫਿਰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧਣ ਵਾਲੀਆਂ ਹਨ।

ਇਹ ਵੀ ਪੜ੍ਹੋ- ਮੋਨਾਲੀਸਾ ਬਣਨਾ ਚਾਹੁੰਦੀ ਹੈ ਅਦਾਕਾਰਾ, ਖੁਦ ਖੋਲ੍ਹਿਆ ਭੇਦ

ਇਸ ਤਰੀਕ ਤੋਂ ਬਦਲ ਜਾਵੇਗਾ ਮੌਸਮ
ਦਿੱਲੀ ਮੌਸਮ ਵਿਗਿਆਨ ਕੇਂਦਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 27 ਜਨਵਰੀ ਤੱਕ ਮੌਸਮ ਠੰਡਾ ਰਹੇਗਾ।  27 ਜਨਵਰੀ ਤੱਕ ਦਿੱਲੀ NCR ਦੇ ਮੌਸਮ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਤਾਪਮਾਨ ਵੀ ਸਥਿਰ ਰਹੇਗਾ। ਮੀਂਹ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ 27 ਜਨਵਰੀ ਤੱਕ ਰਹੇਗੀ। ਇਸ ਤੋਂ ਬਾਅਦ ਮੌਸਮ ਵਿੱਚ ਮਾਮੂਲੀ ਸੁਧਾਰ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News