ਟਿਕਟਾਂ ਨਾਲ ਜ਼ਬਰਦਸਤੀ ਪੌਪਕਾਰਨ ਵੇਚਣ ’ਤੇ ਕੰਜਿਊਮਰ ਕੋਰਟ ਨੇ ਮਲਟੀਪਲੈਕਸ ਸਿਨੇਮਾ ਨੂੰ ਠੋਕਿਆ ਜੁਰਮਾਨਾ

Wednesday, Dec 13, 2023 - 11:06 AM (IST)

ਟਿਕਟਾਂ ਨਾਲ ਜ਼ਬਰਦਸਤੀ ਪੌਪਕਾਰਨ ਵੇਚਣ ’ਤੇ ਕੰਜਿਊਮਰ ਕੋਰਟ ਨੇ ਮਲਟੀਪਲੈਕਸ ਸਿਨੇਮਾ ਨੂੰ ਠੋਕਿਆ ਜੁਰਮਾਨਾ

ਨਵੀਂ ਦਿੱਲੀ (ਇੰਟ.)- ਜੋਧਪੁਰ ਦੀ ਕੰਜਿਊਮਰ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਲਟੀਪਲੈਕਸ ਸਿਨੇਮਾ ਨੂੰ ਫਿਲਮ ਦੀ ਟਿਕਟ ਦੇ ਨਾਲ ਜ਼ਬਰਦਸਤੀ ਪੌਪਕਾਰਨ ਵੇਚਣ ਅਤੇ ਬਾਜ਼ਾਰ ਰੇਟ ਨਾਲੋਂ ਵੱਧ ਰੁਪਏ ਵਸੂਲਣ ਲਈ ਅਣਉਚਿੱਤ ਵਪਾਰ ਵਿਵਹਾਰ ਮੰਨਦੇ ਹੋਏ ਸ਼ਿੰਕਜ਼ਾ ਕੱਸ ਦਿੱਤਾ ਹੈ। ਕੰਜਿਊਮਰ ਕੋਰਟ ਨੇ ਇਸ ਮਾਮਲੇ ਦੇ ਸਬੰਧ ਵਿੱਚ ਮਲਟੀਪਲੈਕਸ ’ਤੇ 75,000 ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਇਹ ਹੈ ਮਾਮਲਾ
ਸ਼ਿਕਾਇਤਕਰਤਾ ਅਨਿਲ ਭੰਡਾਰੀ, ਉਰਮਿਲਾ ਭੰਡਾਰੀ, ਰੰਜੂ ਜੈਨ, ਸ਼ਾਂਤੀਚੰਦ ਪਟਵਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਨ੍ਹਾਂ ਨੇ ਮਲਟੀਪਲੈਕਸ ਵਿਚ ਫਿਲਮ ਦੇਖਣ ਲਈ 140 ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ ਪੇਅ. ਟੀ. ਐੱਮ. ਤੋਂ ਆਨਲਾਈਨ ਟਿਕਟ ਬੁੱਕ ਕਰਵਾਈ ਸੀ। ਸ਼ਾਸਤਰੀ ਨਗਰ ਖੇਤਰ ਵਿਚ ਸਥਿਤ ਸਿਨੇਮਾ ਪੁੱਜਣ ’ਤੇ ਉਨ੍ਹਾਂ ਨੂੰ 90 ਰੁਪਏ ਦੀ ਟਿਕਟ ਜਾਰੀ ਕੀਤੀ ਗਈ ਅਤੇ ਦੱਸਿਆ ਕਿ ਵਾਧੂ 50 ਰੁਪਏ ਦੇ ਪੌਪਕਾਰਨ ਲਈ ਲਏ ਗਏ ਹਨ।

ਇਹ ਵੀ ਪੜ੍ਹੋ - ਮਹਿੰਗਾਈ ਦੀ ਮਾਰ 'ਚ ਗੰਢਿਆਂ ਤੋਂ ਬਾਅਦ ਲਸਣ ਨੇ ਮਚਾਈ ਤਬਾਹੀ, 400 ਰੁਪਏ ਪ੍ਰਤੀ ਕਿਲੋ ਹੋਈ ਕੀਮਤ

ਮਲਟੀਪਲੈਕਸ ਵਿਚ ਫ਼ਿਲਮ ਦੇਖਣ ਦੌਰਾਨ ਉਨ੍ਹਾਂ ਨੂੰ ਗੱਤੇ ਦੇ ਡੱਬੇ ’ਚ ਸਿਰਫ਼ 5-10 ਰੁਪਏ ਦੀ ਕੀਮਤ ਦੇ ਪੌਪਕਾਰਨ ਦਿੱਤੇ ਗਏ ਸਨ। ਮਲਟੀਪਲੈਕਸ ਵਲੋਂ ਪੇਸ਼ ਹੋਏ ਬੁਲਾਰੇ ਨੇ ਕਿਹਾ ਕਿ ਸਿਨੇਮਾ ਵਿਚ ਫ਼ਿਲਮ ਦੇਖਣ ਦੀ ਬੁਕਿੰਗ ਪੇਅ. ਟੀ. ਐੱਮ. ਰਾਹੀਂ ਕੀਤੀ ਗਈ ਹੈ। ਉਸੇ ਦੀ ਜ਼ਿੰਮੇਵਾਰੀ ਬਣਦੀ ਹੈ। ਇਨ੍ਹਾਂ ਨੇ ਪੇਅ. ਟੀ. ਐੱਮ. ਨੂੰ ਤਾਂ ਕਲਾਇੰਟ ਹੀ ਨਹੀਂ ਬਣਾਇਆ ਹੈ, ਇਸ ਲਈ ਸ਼ਿਕਾਇਤ ਨੂੰ ਖਾਰਜ ਕੀਤਾ ਜਾਵੇ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਕਮਿਸ਼ਨ ਨੇ ਫ਼ੈਸਲੇ ’ਚ ਕੀ ਕਿਹਾ?
ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਦੇ ਮੁਖੀ ਡਾ. ਸ਼ਿਆਮ ਸੁੰਦਰ ਲਾਟਾ ਅਤੇ ਮੈਂਬਰ ਬਲਬੀਰ ਖੁੜਖੁਡੀਆ ਨੇ ਸ਼ਿਕਾਇਤਕਰਤਾ ਅਨਿਲ ਭੰਡਾਰੀ, ਉਰਮਿਲਾ ਭੰਡਾਰੀ, ਰੰਜੂ ਜੈਨ, ਸ਼ਾਂਤੀਚੰਦ ਪਟਵਾ ਦੇ ਪਰਿਵਾਰ ਨੂੰ ਮਨਜ਼ੂਰ ਕਰਦੇ ਹੋਏ ਦੋ ਮਹੀਨਆਂ ਵਿਚ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ। ਕਮਿਸ਼ਨ ਨੇ ਸ਼ਿਕਾਇਤਕਤਾ ਨੂੰ ਪੌਪਕਾਰਨ ਦੀ ਕੀਮਤ 200 ਰੁਪਏ ਅਤੇ 20,000 ਰੁਪਏ ਹਰਜਾਨਾ ਅਤੇ 5000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ - ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਕੰਜਿਊਮਰ ਕੋਰਟ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰ ਕੇ ਦਰਸ਼ਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਮਲਟੀਪਲੈਕਸ ਲੰਬੇ ਸਮੇਂ ਤੋਂ 5-10 ਰੁਪਏ ਦੀ ਕੀਮਤ ਦੇ ਪੌਪਕਾਰਨ 50 ਰੁਪਏ ’ਚ ਵੇਚ ਰਿਹਾ ਹੈ, ਜਿਸ ਕਾਰਨ ਖਪਤਕਾਰ ਕਲਿਆਣ ਫੰਡ ’ਚ 50,000 ਰੁਪਏ ਜਮ੍ਹਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੋਰਟ ਨੇ ਜ਼ਿਲ੍ਹਾ ਕਲੈਕਟਰ ਨੂੰ ਉਚਿੱਤ ਕਾਰਵਾਈ ਕਰਨ ਲਈ ਹੁਕਮ ਦੀ ਕਾਪੀ ਵੀ ਭੇਜਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News