ਰਾਮ ਮੰਦਰ ਦੇ ਗਰਾਊਂਡ ਫਲੋਰ ਦਾ ਉਸਾਰੀ ਕਾਰਜ ਪੂਰਾ, ਟਰੱਸਟ ਨੇ ਜਾਰੀ ਕੀਤੀਆਂ ਤਸਵੀਰਾਂ
Friday, Jul 21, 2023 - 02:57 PM (IST)
ਨਵੀਂ ਦਿੱਲੀ– ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਉਸਾਰੀ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਲੋਂ ਵੀਰਵਾਰ ਨੂੰ ਟਵਿੱਟਰ ’ਤੇ ਉਸਾਰੀ ਕਾਰਜ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਗਰਾਊਂਡ ਫਲੋਰ ਦਾ ਉਸਾਰੀ ਕਾਰਜ ਪੂਰਾ ਕਰ ਲਿਆ ਗਿਆ ਹੈ। ਮੰਦਰ ਟਰੱਸਟ ਅਨੁਸਾਰ ਤਿੰਨ ਮੰਜ਼ਿਲਾ ਸ਼੍ਰੀ ਰਾਮ ਮੰਦਰ ਦਾ ਸ਼ਾਨਦਾਰ ਉਸਾਰੀ ਕਾਰਜ ਸਾਲ 2025 ਤਕ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
ਮੰਦਰ ਦੇ ਗਰਾਊਂਡ ਫਲੋਰ ਦਾ ਕੰਮ ਪੂਰਾ ਹੋਣ ਦੇ ਨਾਲ ਹੀ ਮੰਦਰ ਦੇ ਗਰਭ ਗ੍ਰਹਿ ਅਤੇ ਕੰਧਾਂ ’ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਖੂਬਸੂਰਤ ਨੱਕਾਸ਼ੀ ਹੋ ਰਹੀ ਹੈ। ਟਵਿੱਟਰ ’ਤੇ ਜਾਰੀ ਤਸਵੀਰਾਂ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸ਼੍ਰੀ ਰਾਮ ਜਨਮ ਸਥਾਨ ’ਤੇ ਬਣ ਰਹੇ ਰਾਮ ਮੰਦਰ ਦੀ ਦੂਜੀ ਮੰਜ਼ਿਲ ਦੀ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਟਰੱਸਟ ਦੇ ਅਹੁਦੇਦਾਰਾਂ ਅਨੁਸਾਰ ਨਵੰਬਰ 2023 ਤਕ ਮੰਦਰ ਉਸਾਰੀ ਦੇ ਪਹਿਲੇ ਪੜਾਅ ਦੇ ਸਾਰੇ ਕੰਮ ਪੂਰੇ ਹੋ ਜਾਣ ਦੀ ਉਮੀਦ ਹੈ।
ਅਯੁੱਧਿਆ ਦੇ ਹੋਟਲਾਂ ’ਚ ਕਮਰੇ ਬੁੱਕ ਕਰਵਾਉਣ ਲਈ ਮੱਚੀ ਮਾਰਾਮਾਰੀ
ਰਾਮ ਜਨਮ ਸਥਾਨ ’ਤੇ ਭਗਵਾਨ ਰਾਮ ਦੀ ਮੂਰਤੀ ਦੇ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦੀ ਤਰੀਕ ਨੇੜੇ ਆਉਣ ਦੇ ਨਾਲ ਇੱਥੇ ਹੋਟਲਾਂ ’ਚ ਟਰੈਵਲ ਏਜੰਟਾਂ ਅਤੇ ਭਗਤਾਂ ਵਿਚ ਕਮਰੇ ਬੁੱਕ ਕਰਨ ਦੀ ਹੋੜ ਵੇਖੀ ਜਾ ਰਹੀ ਹੈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੰਕੇਤ ਦਿੱਤਾ ਹੈ ਕਿ ਇਹ ਸਮਾਰੋਹ 15 ਜਨਵਰੀ ਅਤੇ 24 ਜਨਵਰੀ ਦੇ ਦਰਮਿਆਨ ਕਰਵਾਇਆ ਜਾ ਸਕਦਾ ਹੈ, ਉਦੋਂ ਤੱਕ ਇਸ ਮੰਦਰ ਦੇ ਗਰਾਊਂਡ ਫਲੋਰ ਦੀ ਉਸਾਰੀ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ– Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ
ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ
ਇੱਥੇ ਹੋਟਲ ਮਾਲਿਕਾਂ ਅਤੇ ਰਿਜਾਰਟ ਮਾਲਿਕਾਂ ਨੂੰ ਇਸ ਸਮਾਰੋਹ ਦਾ ਗਵਾਹ ਬਣਨ ਲਈ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ। ਬੁੱਧਵਾਰ ਨੂੰ ਅਯੁੱਧਿਆ ਡਵੀਜ਼ਨ ਦੇ ਕਮਿਸ਼ਨਰ ਗੌਰਵ ਦਿਆਲ ਨੇ ਤਿਆਰੀ ਆਂ ਦੇ ਸਿਲਸਿਲੇ ’ਚ ਅਯੁੱਧਿਆ ਦੇ ਹੋਟਲ ਮਾਲਕਾਂ ਦੀ ਇਕ ਬੈਠਕ ਵੀ ਬੁਲਾਈ ਅਤੇ ਉਨ੍ਹਾਂ ਨੂੰ ਸਮਾਰੋਹ ਦੌਰਾਨ ਆਪਣੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਆਪਣੇ ਹੋਟਲਾਂ ਨੂੰ ਸਜਾਉਣ ਦਾ ਹੁਕਮ ਦਿੱਤਾ।
ਅਯੁੱਧਿਆ ਦੇ ਸਭ ਤੋਂ ਪੁਰਾਣੇ ਹੋਟਲ ‘ਸ਼ਾਨ-ਏ-ਅਯੁੱਧਿਆ’ ਦੇ ਪ੍ਰਬੰਧ ਨਿਰਦੇਸ਼ਕ ਸ਼ਰਦ ਕਪੂਰ ਨੇ ਦੱਸਿਆ ਕਿ ਨਿਯਮਿਤ ਰੂਪ ’ਚ ਦਿੱਲੀ, ਮੁੰਬਈ ਅਤੇ ਹੋਰ ਮੈਟਰੋ ਸ਼ਹਿਰਾਂ ਤੋਂ ਅਜਿਹੇ ਲੋਕਾਂ ਦੇ ਫੋਨ ਆ ਰਹੇ ਹਨ ਜੋ ਪੂਰੇ ਇਕ ਪੰਦਰਵਾੜੇ ਲਈ ਕਮਰੇ ਬੁੱਕ ਕਰਨਾ ਚਾਹੁੰਦੇ ਹਨ। ਕਪੂਰ ਨੇ ਕਿਹਾ ਕਿ ਅਸੀਂ ਭਗਤਾਂ ਦੇ ਸਵਾਗਤ ਲਈ ਤਿਆਰ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8