ਬੇਂਗਲੁਰੂ ''ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਦੀ ਮੌਤ
Friday, Apr 05, 2019 - 11:58 AM (IST)

ਯਸ਼ਵੰਤਪੁਰ- ਬੇਂਗਲੁਰੂ ਦੇ ਯਸ਼ਵੰਤਪੁਰ ਇਲਾਕੇ 'ਚ ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਸਵੇਰੇ 4 ਵਜੇ ਵਾਪਰਿਆਂ। ਉਸਾਰੀ ਅਧੀਨ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ 2 ਵਿਅਕਤੀ ਮਲਬੇ ਹੇਠਾਂ ਦੱਬੇ ਜਾਣ ਕਾਰਨ ਉਨ੍ਹਾਂ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਣ ਬਾਰੇ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਹਾਦਸੇ ਵਾਲੇ ਸਥਾਨ 'ਤੇ ਪਹੁੰਚੀ ਪੁਲਸ ਨੇ ਮਾਮਲਾਲ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।