ਦਿੱਲੀ ਸਰਕਾਰ ਨੇ ਉਸਾਰੀ ਦੇ ਕੰਮਾਂ ’ਤੇ ਲਾਈ ਰੋਕ, ਵਧਦੇ ਪ੍ਰਦੂਸ਼ਣ ਕਾਰਨ ਲਿਆ ਫੈਸਲਾ
Saturday, Dec 31, 2022 - 04:14 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਦੀ ਗੁਣਵੱਤਾ ਇਕ ਵਾਰ ਫਿਰ ਨਾਜ਼ੁਕ ਸਥਿਤੀ ’ਤੇ ਪਹੁੰਚ ਗਈ ਹੈ। ਇਸ ਕਾਰਨ ਇੱਥੇ ਤੁਰੰਤ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਦਾ ਤੀਜਾ ਪੜਾਅ ਲਾਗੂ ਕਰ ਦਿੱਤਾ ਗਿਆ ਹੈ। ਬੇਲੋੜੀ ਉਸਾਰੀ ਅਤੇ ਢਾਹੁਣ ਦੇ ਕੰਮਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਜੀ. ਆਰ. ਏ. ਪੀ. ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਸਬ-ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ । ਇਸ ਨੂੰ ਪੂਰੇ ਐੱਨ. ਸੀ. ਆਰ ਖੇਤਰ ’ਚ ਲਾਗੂ ਕਰਨ ਲਈ ਕਿਹਾ ਗਿਆ ਹੈ।
25 ਦਿਨ ਬਾਅਦ ਫਿਰ ਤੋਂ ਪਾਬੰਦੀ ਲਾਈ ਗਈ
ਇਸ ਤੋਂ ਪਹਿਲਾਂ 5 ਦਸੰਬਰ ਨੂੰ ਦਿੱਲੀ ’ਚ ਜੀ. ਆਰ. ਏ. ਪੀ. ਦਾ ਤੀਜਾ ਪੜਾਅ ਲਾਗੂ ਕੀਤਾ ਗਿਆ ਸੀ। 25 ਦਿਨਾਂ ਬਾਅਦ ਸ਼ੁੱਕਰਵਾਰ ਇਸ ਨੂੰ ਇਕ ਵਾਰ ਫਿਰ ਤੋਂ ਲਾਗੂ ਕਰ ਦਿੱਤਾ ਗਿਆ।
ਇਸ ਦੌਰਾਨ ਗੈਰ ਜ਼ਰੂਰੀ ਸ਼੍ਰੇਣੀ ਦੀਆਂ ਸਾਰੀਆਂ ਉਸਾਰੀਆਂ, ਸਟੋਨ ਕਰੱਸ਼ਰ, ਮਾਈਨਿੰਗ ਅਤੇ ਅਜਿਹੀਆਂ ਹੋਰ ਸਰਗਰਮੀਆਂ, ਇੱਟਾਂ ਦੇ ਭੱਠੇ, ਉਦਯੋਗਿਕ ਸਰਗਰਮੀਆਂ ਅਤੇ ਬਾਲਣ ਨਾਲ ਚੱਲਣ ਵਾਲੇ ਗਰਮ ਮਿਕਸਿੰਗ ਪਲਾਂਟ ਬੰਦ ਰਹਿਣਗੇ।