ਕਾਂਸਟੇਬਲ ਨੇ ਪਤਨੀ ਦੀ ਹੱਤਿਆ ਕਰ ਖੁਦ ਨੂੰ ਵੀ ਮਾਰੀ ਗੋਲੀ, ਹਸਪਤਾਲ ''ਚ ਦਾਖਲ

Saturday, Aug 17, 2024 - 12:56 AM (IST)

ਕਾਂਸਟੇਬਲ ਨੇ ਪਤਨੀ ਦੀ ਹੱਤਿਆ ਕਰ ਖੁਦ ਨੂੰ ਵੀ ਮਾਰੀ ਗੋਲੀ, ਹਸਪਤਾਲ ''ਚ ਦਾਖਲ

ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਇੱਕ ਕਾਂਸਟੇਬਲ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ, ਪੁਲਸ ਨੇ ਜ਼ਖਮੀ ਕਾਂਸਟੇਬਲ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਡਾਕ ਵਿਭਾਗ ਵਿੱਚ ਮੁਲਾਜ਼ਮ ਸੀ।

ਇਹ ਘਟਨਾ ਕ੍ਰਿਸ਼ਨਾਨਗਰ ਥਾਣਾ ਖੇਤਰ ਦੇ ਆਜ਼ਾਦਨਗਰ ਦੀ ਹੈ। ਜਾਣਕਾਰੀ ਮੁਤਾਬਕ ਕਾਂਸਟੇਬਲ ਸਰਵੇਸ਼ ਰਾਵਤ 2011 ਬੈਚ ਦਾ ਕਾਂਸਟੇਬਲ ਹੈ। ਕਾਂਸਟੇਬਲ ਸਰਵੇਸ਼ ਰਾਵਤ ਅਤੇ ਪਤਨੀ ਚੰਦਰਿਕਾ ਰਾਵਤ ਵਿਚਕਾਰ ਘਰੇਲੂ ਝਗੜਾ ਚੱਲ ਰਿਹਾ ਸੀ। ਇਸੇ ਕਾਰਨ ਕ੍ਰਿਸ਼ਨਾ ਨਗਰ 'ਚ ਪਤਨੀ ਨਾਲ ਘਰੇਲੂ ਝਗੜੇ ਤੋਂ ਬਾਅਦ ਉਸ ਨੇ ਪਹਿਲਾਂ ਆਪਣੀ ਪਤਨੀ ਚੰਦਰਿਕਾ ਰਾਵਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।

ਪੁਲਸ ਦਾ ਕਹਿਣਾ ਹੈ ਕਿ ਕ੍ਰਿਸ਼ਨਾ ਨਗਰ ਥਾਣਾ ਖੇਤਰ 'ਚ ਦੋ ਲੋਕਾਂ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਔਰਤ ਦਾ ਨਾਂ ਮੀਰਾ ਸੀ, ਉਸ ਦੀ ਉਮਰ ਕਰੀਬ 28 ਤੋਂ 30 ਸਾਲ ਸੀ ਅਤੇ ਉਸ ਦੇ ਪਤੀ ਦਾ ਨਾਂ ਸਰਵੇਸ਼ ਰਾਵਤ ਸੀ। ਜਾਣਕਾਰੀ ਮੁਤਾਬਕ ਸਰਵੇਸ਼ ਰਾਵਤ ਨੇ ਪਹਿਲਾਂ ਮੀਰਾ ਨੂੰ ਗੋਲੀ ਮਾਰੀ ਅਤੇ ਬਾਅਦ 'ਚ ਖੁਦ ਨੂੰ ਵੀ ਗੋਲੀ ਮਾਰ ਲਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News