ਭਾਰਤ ''ਚ ਕੋਰੋਨਾ ਫੈਲਾਉਣ ਦੀ ਹੋ ਰਹੀ ਸਾਜ਼ਿਸ਼, ਸਰਹੱਦ ਤੋਂ ਭੇਜੇ 40-50 ਸ਼ੱਕੀ

04/10/2020 10:36:44 PM

ਪਟਨਾ– ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਭਾਰਤ ਵਿਚ ਫੈਲਾਉਣ ਤੋਂ ਰੋਕਣ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਹਰ ਸੰਭਵ ਕਦਮ ਉਠਾ ਰਹੀਆਂ ਹਨ। ਬੇਤੀਆ ਦੇ ਡਿਪਟੀ ਕਮਿਸ਼ਨਰ ਕੁੰਦਨ ਕੁਮਾਰ ਦਾ ਇਕ ਪੱਤਰ ਸਾਹਮਣੇ ਆਉਣ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਸਰਹੱਦ ਪਾਰ ਤੋਂ ਕੁਝ ਲੋਕ ਭਾਰਤ ਅਤੇ ਖਾਸ ਕਰ ਕੇ ਬਿਹਾਰ ਵਿਚ ਰਣਨੀਤੀ ਤਹਿਤ ਕੋਰੋਨਾ ਵਾਇਰਸ ਨੂੰ ਫੈਲਾਉਣਾ ਚਾਹੁੰਦੇ ਹਨ। ਜ਼ਿਲਾ ਅਧਿਕਾਰੀ ਨੇ ਐੱਸ. ਪੀ. ਜ਼ਰੀਏ ਸੀਮਾ ਸੁਰੱਖਿਆ ਬਲ ਦੇ 47ਵੀਂ ਵਾਹਿਨੀ ਬਟਾਲੀਅਨ ਨੂੰ ਸੂਚਿਤ ਕੀਤਾ ਹੈ ਕਿ ਸਰਹੱਦ ਪਾਰ ਤੋ ਕੋਰੋਨਾ ਇਨਫੈਕਟਿਡ 40-50 ਸ਼ੱਕੀਆਂ ਨੂੰ ਭਾਰਤ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਲੋਕਾਂ ਦਾ ਮਕਸਦ ਭਾਰਤ ਵਿਚ ਕੋਰੋਨਾ ਵਾਇਰਸ ਫੈਲਾਉਣਾ ਹੈ। ਜ਼ਿਲਾ ਅਧਿਕਾਰੀ ਦਾ ਪੱਤਰ ਮਿਲਣ ’ਤੇ ਐੱਸ. ਐੱਸ. ਬੀ. ਦੇ ਡੀ. ਜੀ. ਨੇ ਦੱਸਿਆ ਕਿ ਅਸੀਂ ਸਖ਼ਤ ਲਾਕਡਾਊਨ ਲਾਗੂ ਕਰ ਰਹੇ ਹਾਂ। ਨੇਪਾਲ ਵੀ ਅਜਿਹਾ ਹੀ ਕਰ ਰਿਹਾ ਹੈ।


ਪਿਛਲੇ 2 ਦਿਨਾਂ ਵਿਚ ਬਿਹਾਰ ਵਿਚ ਅਚਾਨਕ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਗਈ ਹੈ। ਹੁਣ ਤੱਕ ਸੂਬੇ ਵਿਚ 60 ਲੋਕਾਂ ਨੂੰ ਕੋਰੋਨਾ ਹੋ ਚੁੱਕਾ ਹੈ। ਬੇਤੀਆ ਦੇ ਜ਼ਿਲਾ ਅਧਿਕਾਰੀ ਦਾ ਪੱਤਰ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਪ੍ਰਸ਼ਾਸਨਿਕ ਅਮਲੇ ਵਿਚ ਭਾਜੜ ਪੈ ਗਈ ਹੈ। ਖੁਫੀਆ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਵਿਦੇਸ਼ੀ ਤਾਕਤਾਂ ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਝੂਠੀਆਂ ਗੱਲਾਂ ਦੱਸ ਕੇ ਭਾਰਤ ਵਿਚ ਕੋਰੋਨਾ ਵਾਇਰਸ ਦਾ ਵਿਸ਼ਾਣੂ ਫੈਲਾਉਣਾ ਚਾਹੁੰਦੀਆਂ ਹਨ।
 


Gurdeep Singh

Content Editor

Related News