ਪੁਲਵਾਮਾ ਨੂੰ ਮੁੜ ਦਹਿਲਾਉਣ ਦੀ ਸਾਜਿਸ਼ ਅਸਫ਼ਲ, ਵਾਨਪੋਰਾ ''ਚ ਮਿਲੀ 5 ਕਿਲੋ ਆਈ.ਈ.ਡੀ.

Thursday, Dec 23, 2021 - 01:00 PM (IST)

ਸ਼੍ਰੀਨਗਰ- ਅੱਤਵਾਦੀਆਂ ਨੇ ਪੁਲਵਾਮਾ 'ਚ ਇਕ ਵਾਰ ਮੁੜ ਭਾਰੀ ਵਿਸਫ਼ੋਟ ਕਰਨ ਦੀ ਸਾਜਿਸ਼ ਕੀਤੀ ਪਰ ਚੌਕਸ ਸੁਰੱਖਿਆ ਫ਼ੋਰਸਾਂ ਨੇ ਇਸ ਨੂੰ ਅਸਫ਼ਲ ਕਰ ਦਿੱਤਾ। ਵਾਨਪੋਰਾ ਇਲਾਕੇ 'ਚ 5 ਕਿਲੋ ਵਿਸਫ਼ੋਟਕ ਬਰਾਮਦ ਕੀਤਾ ਗਿਆ ਹੈ। ਪੂਰੇ ਇਲਾਕੇ 'ਚ ਸਰਚ ਜਾਰੀ ਹੈ। ਜਾਣਕਾਰੀ ਅਨੁਸਾਰ ਪੁਲਸ, ਸੀ.ਆਰ.ਪੀ.ਐੱਫ. ਦੀ 183 ਬਟਾਲੀਅਨ ਅਤੇ ਫ਼ੌਜ ਦੀ 50 ਆਰ.ਆਰ. (ਰਾਸ਼ਟਰੀ ਰਾਈਫ਼ਲ) ਨੇ ਸੂਚਨਾ ਦੇ ਆਧਾਰ 'ਤੇ ਵਾਨਪੋਰਾ 'ਚ ਸਰਚ ਮੁਹਿੰਮ ਚਲਾਈ ਤਾਂ ਇਕ ਕੰਟੇਨਰ 'ਚ 5 ਕਿਲੋ ਆਈ.ਈ.ਡੀ. ਮਿਲਿਆ। ਬੰਬ ਨਕਾਰਾ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਆਪਣੇ ਕਬਜ਼ੇ ਲੈ ਲਿਆ।

PunjabKesari

ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੁਰੱਖਿਆ ਫ਼ੋਰਸਾਂ ਨੇ ਕੁਝ ਲੋਕਾਂ ਨੂੰ ਵੀ ਸ਼ੱਕ ਦੇ ਆਧਾਰ 'ਤੇ ਚੁਕਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਅੱਤਵਾਦੀਆਂ ਦੀ ਸਾਜਿਸ਼ 'ਚ ਦੇਸ਼ ਦੇ 43 ਜਵਾਨ ਸ਼ਹੀਦ ਹੋ ਗਏ ਸਨ। ਕਾਰ 'ਚ ਵਿਸਫ਼ੋਟਕ ਲੈ ਕੇ ਇਕ ਅੱਤਵਾਦੀ ਨੇ ਸੀ.ਆਰ.ਪੀ.ਐੱਫ. ਦੇ ਕਾਫ਼ਲੇ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ 'ਚ 43 ਜਵਾਨ ਸ਼ਹੀਦ ਹੋ ਗਏ ਸਨ। ਲੇਥਪੋਰਾ 'ਚ ਹੋਏ ਇਸ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

PunjabKesari


DIsha

Content Editor

Related News