ਸਰਕਾਰ MSP ’ਤੇ ਝੋਨੇ ਦੀ ਖ਼ਰੀਦ ਖ਼ਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ : ਰਣਦੀਪ ਸੁਰਜੇਵਾਲਾ
Friday, Oct 01, 2021 - 03:56 PM (IST)
ਹਰਿਆਣਾ- ਸੀਨੀਅਰ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਝੋਨੇ ਦੀ ਖ਼ਰੀਦ ਨੂੰ 11 ਅਕਤੂਬਰ ਤੱਕ ਮੁਲਤਵੀ ਕਰਨ ਦੇ ਫ਼ੈਸਲੇ ’ਤੇ ਸ਼ੁੱਕਰਵਾਰ ਨੂੰ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ। ਰਣਦੀਪ ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ ਇਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਝੋਨੇ ਦੀ ਖਰੀਦ ਖ਼ਤਮ ਕਰਨ ਦੀ ਸਪੱਸ਼ਟ ਸਾਜਿਸ਼ ਹੈ। ਕੇਂਦਰ ਨੇ ਮੋਹਲੇਧਾਰ ਮੀਂਹ ਕਾਰਨ ਫ਼ਸਲ ਪੱਕਣ ’ਚ ਦੇਰੀ ਕਾਰਨ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਝੋਨੇ ਦੀ ਖ਼ਰੀਦ 11 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਸੀ। ਫ਼ਸਲ ਦੀ ਖਰੀਦ ਰਾਜ ਦੀਆਂ ਏਜੰਸੀਆਂ ਨਾਲ ਕੇਂਦਰ ਦੀ ਨੋਡਲ ਏਜੰਸੀ ਭਾਰਤੀ ਫੂਡ ਨਿਗਮ ਵਲੋਂ ਕੀਤੀ ਜਾਂਦੀ ਹੈ। ਹਰਿਆਣਾ ਦੀਆਂ ਮੰਡੀਆਂ ’ਚ ਝੋਨੇ ਪਹੁੰਚਣ ਦਾ ਜ਼ਿਕਰ ਕਰਦੇ ਹੋਏ ਸੁਰਜੇਵਾਲਾ ਨੇ ਕਿਹਾ,‘‘ਲੱਖਾਂ ਕੁਇੰਟਲ ਝੋਨੇ 20 ਸਤੰਬਰ ਤੋਂ ਹੀ ਮੰਡੀਆਂ ’ਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਉਦੋਂ ਤੋਂ 11 ਦਿਨ ਬੀਤ ਗਏ ਹਨ ਪਰ ਹੁਣ ਤੱਕ ਹਰਿਆਣਾ ’ਚ ਐੱਮ.ਐੱਸ.ਪੀ. ’ਤੇ ਇਕ ਵੀ ਦਾਣਾ ਨਹੀਂ ਖਰੀਦਿਆ ਗਿਆ ਹੈ।’’ ਕਾਂਗਰਸ ਨੇਤਾ ਨੇ ਇਕ ਵਰਚੁਅਲ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਹਰਿਆਣਾ ’ਚ ਖੁੱਲ੍ਹੇ ਆਸਮਾਨ ਹੇਠਾਂ ਮੰਡੀਆਂ ’ਚ 20 ਲੱਖ ਕੁਇੰਟਲ ਝੋਨੇ ਪਿਆ ਹੈ। ਉਨ੍ਹਾਂ ਕਿਹਾ,‘‘ਅੰਬਾਲਾ ’ਚ ਮੰਡੀਆਂ ’ਚ 4.5 ਲੱਖ ਕੁਇੰਟਲ ਝੋਨੇ ਪਹੁੰਚ ਚੁੱਕਿਆ ਹੈ। ਕੁਰੂਕੁਸ਼ੇਤਰ ’ਚ 5.5 ਲੱਖ ਕੁਇੰਟਲ, ਯਮੁਨਾਨਗਰ ’ਚ 2.25 ਲੱਖ ਕੁਇੰਟਲ, ਕੈਥਲ ’ਚ 2 ਲੱਖ ਕੁਇੰਟਲ ਅਤੇ ਕਰਨਾਲ ’ਚ 1.75 ਲੱਖ ਕੁਇੰਟਲ ਫ਼ਸਲ ਮੰਡੀਆਂ ’ਚ ਪਈ ਹੈ।’’
ਸੁਰਜੇਵਾਲਾ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਸਰਕਾਰ ਦੇ ਖਰੀਦ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਸਥਿਤੀ ’ਚ ਕਿਸਾਨ ਕਿੱਥੇ ਜਾਣਗੇ। ਖਰੀਦ ਮੁਲਤਵੀ ਕਰਨ ਦੇ ਫ਼ੈਸਲੇ ਬਾਰੇ ਕਾਂਗਰਸ ਨੇਤਾ ਨੇ ਕਿਹਾ,‘‘ਇਹ ਐੱਮ.ਐੱਸ.ਪੀ. ’ਤੇ ਝੋਨੇ ਦੀ ਖਰੀਦ ਨੂੰ ਖ਼ਤਮ ਕਰਨ ਦੀ ਸਪੱਸ਼ਟ ਸਾਜਿਸ਼ ਹੈ। ਹਰਿਆਣਾ ’ਚ ਝੋਨੇ 20 ਸਤੰਬਰ ਤੋਂ ਮੰਡੀਆਂ ’ਚ ਪਹੁੰਚਣਾ ਸ਼ੁਰੂ ਹੋ ਗਿਆ ਸੀ ਅਤੇ ਜੇਕਰ ਸਰਕਾਰ ਇਸ ਨੂੰ 11 ਅਕਤੂਬਰ ਤੱਕ ਨਹੀਂ ਖਰੀਦੇਗੀ ਤਾਂ ਖ਼ਤਮ ਕਰਨ ਦੀ ਸਾਜਿਸ਼ ਨਹੀਂ ਹੈ ਤਾਂ ਫਿਰ ਕੀ ਹੈ?’’ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਐੱਮ.ਐੱਸ.ਪੀ. ਨੂੰ ਖ਼ਤਮ ਕਰਨਾ ਅਤੇ ਕਿਸਾਨਾਂ ਨੂੰ ਖੁੱਲ੍ਹੇ ਬਜ਼ਾਰ ਦੀ ਦਯਾ ’ਤੇ ਛੱਡਣਾ ਚਾਹੁੰਦੀ ਹੈ। ਸੁਰਜੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀਆਂ ਸਰਕਾਰਾਂ ਦਾ ‘ਕਿਸਾਨ ਵਿਰੋਧੀ’ ਚਿਹਰਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ।
ਇਹ ਵੀ ਪੜ੍ਹੋ : ਭਾਈਚਾਰਿਕ ਏਕਤਾ ਦੀ ਮਿਸਾਲ, ਓਮਪੁਰਾ ਦੇ ਮੁਸਲਿਮ ਵਾਸੀਆਂ ਨੇ ਕਸ਼ਮੀਰੀ ਪੰਡਿਤ ਦੀ ਅਰਥੀ ਨੂੰ ਦਿੱਤਾ ਮੋਢਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ