ਬੈਂਕਿੰਗ ਫਰਾਡ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ RBI ਨੇ ਜਾਰੀ ਕੀਤਾ ਸਰਕੂਲਰ

07/12/2018 10:43:33 AM

ਬਿਜ਼ਨੈੱਸ ਡੈਸਕ — ਦੁਨੀਆ ਭਰ 'ਚ ਬੈਂਕਿੰਗ ਫਰਾਡ ਨੂੰ ਅੰਜਾਮ ਦੇਣ ਲਈ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾਂਦੇ ਹਨ। ਭਾਰਤ ਦੇਸ਼ 'ਚ ਵੀ ਲੋਕਾਂ ਨੂੰ ਲੁੱਟਣ ਲਈ ਕਈ ਤਰ੍ਹਾਂ ਦੀਆਂ ਧੋਖੇਧੜੀਆਂ ਸਮੇਤ ਕਈ ਤਰ੍ਹਾਂ ਦੇ ਈ-ਫਰਾਡ ਕੀਤੇ ਜਾ ਰਹੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਆਮ ਲੋਕਾਂ ਨੂੰ ਇਨ੍ਹਾਂ ਧੋਖਿਆਂ ਤੋਂ ਬਚਣ ਲਈ ਸਲਾਹ ਦਿੰਦਾ ਰਹਿੰਦਾ ਹੈ। ਇੰਟਰਨੈੱਟ ਬੈਂਕਿੰਗ ਜ਼ਰੀਏ ਵਧ ਰਹੇ ਘਪਲਿਆਂ ਨੂੰ ਰੋਕਣ ਲਈ ਆਰ.ਬੀ.ਆਈ. ਨੇ ਸਾਰੇ ਬੈਂਕਾਂ ਨੂੰ ਸਰਕੂਲਰ ਜਾਰੀ ਕੀਤਾ ਹੈ।

ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਦੇਸ਼
ਬੈਂਕ ਨੇ ਆਪਣੇ ਨਿਰਦੇਸ਼ ਵਿਚ ਕਿਹਾ ਹੈ ਕਿ ਬੈਂਕਾਂ ਵਿਚ ਜਮ੍ਹਾ ਅਤੇ ਕਢਵਾਉਣ(ਲੈਣ-ਦੇਣ) ਦੀ ਪਰਚੀ ਨੂੰ ਖਾਤਾ ਧਾਰਕ ਸੰਭਾਲ ਕੇ ਭਰਨ। ਇਸ ਦੇ ਨਾਲ ਹੀ ਚੈੱਕ ਨੂੰ ਭਰਨ ਸਮੇਂ ਕਿਸੇ ਤਰ੍ਹਾਂ ਦੀ ਗਲਤੀ ਹੋਣ 'ਤੇ ਖਾਤਾਧਾਰਕ ਉਸ ਖਰਾਬ ਹੋ ਚੁੱਕੇ ਚੈੱਕ ਨੂੰ ਪੂਰੀ ਤਰ੍ਹਾਂ ਨਾਲ ਫਾੜ ਦੇਣ ਜਾਂ ਨਸ਼ਟ ਕਰ ਦੇਣ। ਜਿਨ੍ਹਾਂ ਸ਼ਾਖਾਵਾਂ ਵਿਚ ਫਰਾਡ ਹੁੰਦਾ ਹੈ, ਉਹ ਸ਼ਾਖਾਵਾਂ ਘਟਨਾ ਦੀ ਜਾਣਕਾਰੀ ਦੂਸਰੀਆਂ ਹੋਰ ਬੈਂਕ ਸ਼ਾਖਾਵਾਂ ਨੂੰ ਵੀ ਦੇਣ। ਅਜਿਹੀ ਸਥਿਤੀ ਵਿਚ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਫਰਾਡ ਕਿਸ ਤਰ੍ਹਾਂ ਨਾਲ ਹੋਇਆ, ਉਸ ਦਾ ਮੈਡਿਊਲ ਕੀ ਸੀ ਆਦਿ ਦੀ ਸੂਚਨਾ ਸਾਂਝੀ ਕੀਤੀ ਜਾਵੇ। ਖਾਤਾਧਾਰਕ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਹੋਣ 'ਤੇ ਸਬੰਧਿਤ ਬੈਂਕ ਨੂੰ ਪੂਰੀ ਜਾਣਕਾਰੀ ਦੇਣ। ਇਸ ਤਰ੍ਹਾਂ ਨਾਲ ਆਮ ਜਨਤਾ ਨੂੰ ਚੌਕੰਣਾ ਰੱਖਿਆ ਜਾ ਸਕਦਾ ਹੈ।
RBI ਦੇ ਨਾਂ 'ਤੇ ਹੋ ਰਹੀ ਧੋਖਾਧੜੀ
ਬੇਈਮਾਨ ਲੋਕ RBI ਦੇ ਨਾਂ ਦਾ ਇਸਤੇਮਾਲ ਕਰਕੇ ਆਮ ਜਨਤਾ ਨਾਲ ਧੋਖਾਧੜੀ ਕਰਦੇ ਹਨ। ਇਹ ਲੋਕ RBI ਦੇ ਨਕਲੀ ਲੈਟਰਹੈੱਡ ਦਾ ਇਸਤੇਮਾਲ ਕਰਦੇ ਹੋਏ, RBI ਦੇ ਕਰਮਚਾਰੀ ਹੋਣ ਦੇ ਨਾਮ 'ਤੇ ਈ-ਮੇਲ ਭੇਜਦੇ ਹਨ ਅਤੇ ਆਮ ਜਨਤਾ ਨੂੰ ਵਿਦੇਸ਼ਾਂ ਤੋਂ ਨਕਲੀ ਪੇਸ਼ਕਸ਼ਾਂ, ਲਾਟਰੀ ਜਿੱਤਣ, ਵਿਦੇਸ਼ੀ ਮੁਦਰਾ 'ਚ ਸਸਤੇ ਧਨ ਦਾ ਲਾਲਚ ਦਿੰਦੇ ਹਨ। ਭਾਰਤੀ ਰਿਜ਼ਰਵ ਬੈਂਕ ਆਪਣੇ 'ਜਨ ਅਵੇਰਨੈੱਸ ਕੈਂਪੇਨ' ਦੇ ਤਹਿਤ ਜਨਤਾ ਨੂੰ SMS ਭੇਜ ਕੇ, ਆਊਟਡੋਰ ਇਸ਼ਤਿਆਰਬਾਜ਼ੀ ਅਤੇ ਲਘੂ ਫਿਲਮਾਂ ਜ਼ਰੀਏ ਵੱਖ-ਵੱਖ ਤਰੀਕਿਆਂ ਨੂੰ ਈ-ਮੇਲ ਦੇ ਖਿਲਾਫ ਲੋਕਾਂ 'ਚ ਜਾਗਰੂਕਤਾ ਫੈਲਾ ਰਿਹਾ ਹੈ।


Related News