ਚੋਣ ਕਮਿਸ਼ਨ ਡਾਟਾ ਅਪਡੇਟ ਕਰਨ ''ਚ ਕਰ ਰਹੀ ਦੇਰੀ, ਕਾਂਗਰਸ ਨੇ ਲਿਖੀ ਚਿੱਠੀ
Tuesday, Oct 08, 2024 - 01:23 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਹਰਿਆਣਾ ਦੇ ਚੋਣ ਨਤੀਜਿਆਂ ਨੂੰ ਆਪਣੀ ਵੈੱਬਸਾਈਟ 'ਤੇ ਅਪਡੇਟ ਕਰਨ 'ਚ ਹੋਈ ਦੇਰੀ ਨੂੰ ਲੈ ਕੇ ਮੰਗਲਵਾਰ ਨੂੰ ਚੋਣ ਕਮਿਸ਼ਨ ਦਾ ਰੁਖ ਕੀਤਾ। ਕਾਂਗਰਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਹੀ ਅੰਕੜਿਆਂ ਨਾਲ ਵੈੱਬਸਾਈਟ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਕਿ ਝੂਠੀਆਂ ਖ਼ਬਰਾਂ ਅਤੇ ਮੰਦਭਾਗੀ ਚਰਚਾ ਦਾ ਮੁਕਾਬਲਾ ਕੀਤਾ ਜਾ ਸਕੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਸ਼ਿਕਾਇਤ ਕੀਤੀ ਹੈ। ਰਮੇਸ਼ ਨੇ ਕਮਿਸ਼ਨ ਨੂੰ ਲਿਖੇ ਚਿੱਠੀ 'ਚ ਕਿਹਾ,''ਪਿਛਲੇ 2 ਘੰਟਿਆਂ 'ਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਮਿਸ਼ਨ ਦੀ ਵੈੱਬਸਾਈਟ 'ਤੇ ਨਤੀਜੇ ਅਪਡੇਟ ਕਰਨ ਦੀ ਰਫ਼ਤਾਰ ਬਹੁਤ ਹੌਲੀ ਸੀ। ਜਿਵੇਂ ਕਿ ਤੁਸੀਂ ਕਲਪਣਾ ਕਰ ਸਕਦੇ ਹੋ, ਇਸ ਨਾਲ ਬੁਰੀ ਮੰਸ਼ਾ ਵਾਲੇ ਲੋਕ ਅਜਿਹੀਆਂ ਕਹਾਣੀਆਂ ਗੜ ਸਕਦੇ ਹਨ ਜੋ ਪ੍ਰਕਿਰਿਆ ਨੂੰ ਕਮਜ਼ੋਰ ਕਰਦੇ ਹਨ। ਤੁਸੀਂ ਇਸ ਦੇ ਉਦਾਹਰਣ ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਹੀ ਦੇਖ ਸਕਦੇ ਹੋ।''
ਉਨ੍ਹਾਂ ਕਿਹਾ,''ਸਾਨੂੰ ਇਹ ਡਰ ਵੀ ਹੈ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਦੀਾ ਉਪਯੋਗ ਗਲਤ ਭਾਵਨਾ ਰੱਖਣ ਵਾਲੇ ਲੋਕਾਂ ਵਲੋਂ ਉੱਥੇ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਸਕਦਾ ਹੈ, ਜਿੱਥੇ ਗਿਣਤੀ ਅਜੇ ਵੀ ਜਾਰੀ ਹੈ।'' ਰਮੇਸ਼ ਨੇ ਕਿਹਾ,''ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਅਧਿਕਾਰੀਆਂ ਨੂੰ ਵੈੱਬਸਾਈਟ ਨੂੰ ਸਹੀ ਅੰਕੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰੋ ਤਾਂ ਕਿ ਝੂਠੀਆਂ ਖ਼ਬਰਾਂ ਦਾ ਤੁਰੰਤ ਮੁਕਾਬਲਾ ਕੀਤਾ ਜਾ ਸਕੇ।'' ਇਸ ਤੋਂ ਪਹਿਲਾਂ ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਲੋਕ ਸਭਾ ਚੋਣ ਨਤੀਜਿਆਂ ਦੀ ਤਰ੍ਹਾਂ ਹਰਿਆਣਾ 'ਚ ਵੀ ਚੋਣ ਰੁਝਾਨਾਂ ਨੂੰ ਜਾਣਬੁੱਝ ਕੇ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਹੌਲੀ-ਹੌਲੀ ਸਾਂਝਾ ਕੀਤਾ ਜਾ ਰਿਹਾ ਹੈ। ਕੀ ਭਾਜਪਾ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੀ ਹੈ?''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8