MSME, ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ ਕੇਂਦਰ ਨੂੰ ਜਲਦ ਸਿਫਾਰਿਸ਼ ਭੇਜੇਗੀ ਕਾਂਗਰਸ

Monday, Apr 20, 2020 - 11:31 PM (IST)

MSME, ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ ਕੇਂਦਰ ਨੂੰ ਜਲਦ ਸਿਫਾਰਿਸ਼ ਭੇਜੇਗੀ ਕਾਂਗਰਸ

ਨਵੀਂ ਦਿੱਲੀ - ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੂਖਮ, ਲਘੂ ਅਤੇ ਮੱਧ ਉਦਯੋਗ (ਐਮ.ਐਸ.ਐਮ.ਈ.), ਪ੍ਰਵਾਸੀ ਮਜਦੂਰਾਂ ਅਤੇ ਖੇਤੀਬਾੜੀ ਉਪਜ ਦੀ ਖਰੀਦ 'ਚ ਕਿਸਾਨਾਂ ਨੂੰ ਰਾਹਤ ਦੇਣ ਲਈ ਜਲਦ ਹੀ ਕੇਂਦਰ ਨੂੰ ਆਪਣੀ ਸਿਫਾਰਿਸ਼ ਭੇਜੇਗੀ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ 'ਚ ਕਾਂਗਰਸ ਸਲਾਹਕਾਰ ਸਮੂਹ ਦੀ ਪਹਿਲੀ ਬੈਠਕ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਸਾਰੇ ਜਨਧਨ, ਕਿਸਾਨ ਸਨਮਾਨ ਅਤੇ ਪੈਨਸ਼ਨ ਯੋਜਨਾਵਾਂ ਨਾਲ ਜੁੜੇ ਖਾਤਿਆਂ 'ਚ 7500 ਰੁਪਏ ਜਮਾਂ ਕਰਵਾਉਣੇ ਚਾਹੀਦੇ ਹਨ। ਰਮੇਸ਼ ਵੀ ਇਸ ਸਲਾਹਕਾਰ ਸਮੂਹ ਦੇ ਮੈਂਬਰ ਹਨ। ਰਮੇਸ਼ ਨੇ ਕਿਹਾ ਕਿ ਇਸ ਬੈਠਕ 'ਚ ਮਨਮੋਹਨ ਸਿੰਘ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਮ.ਐਸ.ਐਮ.ਈ. ਖੇਤਰ ਨੂੰ ਮਦਦ ਦੇਣ 'ਤੇ ਜ਼ੋਰ ਦਿੱਤਾ। ਉਨ੍ਹਾਂ ਮੁਤਾਬਕ ਗਾਂਧੀ ਨੇ ਫਿਰ ਦੁਹਰਾਇਆ ਕਿ ਸੰਕਟ ਦੀ ਇਸ ਘੜੀ 'ਚ ਰਚਨਾਤਮਕ ਮਾਨਸਿਕਤਾ ਦੇ ਨਾਲ ਸਰਕਾਰ ਦਾ ਸਹਿਯੋਗ ਕਰਨਾ ਹੈ। ਰਮੇਸ਼ ਨੇ ਕਿਹਾ ਕਿ ਕਾਂਗਰਸ ਸਲਾਹਕਾਰ ਸਮੂਹ ਦੀ ਬੈਠਕ ਹਰ ਦੂੱਜੇ ਦਿਨ ਹੋਵੇਗੀ ।


author

Inder Prajapati

Content Editor

Related News