ਪਿ੍ਰਯੰਕਾ ਦਾ ਵੱਡਾ ਚੁਣਾਵੀ ਐਲਾਨ- ਕਾਂਗਰਸ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ‘ਸਮਾਰਟਫੋਨ’ ਅਤੇ ‘ਸਕੂਟੀ’

Thursday, Oct 21, 2021 - 01:58 PM (IST)

ਲਖਨਊ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ਦੇ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਿਕ ਸਕੂਟੀ ਦਿੱਤੀ ਜਾਵੇਗੀ। ਪਿ੍ਰਯੰਕਾ ਨੇ ਵੀਰਵਾਰ ਨੂੰ ਇਕ ਟਵੀਟ ਕਰ ਕੇ ਕਿਹਾ ਕਿ ਕੱਲ੍ਹ ਮੈਂ ਕੁਝ ਵਿਦਿਆਰਥੀਆਂ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੜ੍ਹਨ ਅਤੇ ਸੁਰੱਖਿਆ ਲਈ ਸਮਾਰਟਫੋਨ ਦੀ ਲੋੜ ਹੈ। ਮੈਨੂੰ ਖੁਸ਼ੀ ਹੈ ਕਿ ਐਲਾਨ ਕਮੇਟੀ ਦੀ ਸਹਿਮਤੀ ਨਾਲ ਅੱਜ ਉੱਤਰ ਪ੍ਰਦੇਸ਼ ਕਾਂਗਰਸ ਨੇ ਫ਼ੈਸਲਾ ਲਿਆ ਹੈ ਕਿ ਸਰਕਾਰ ਬਣਨ ’ਤੇ ਇੰਟਰ ਪਾਸ ਕੁੜੀਆਂ ਨੂੰ ਸਮਾਰਟਫੋਨ ਅਤੇ ਗਰੈਜੂਏਟ ਕੁੜੀਆਂ ਨੂੰ ਇਲੈਕਟਿ੍ਰਕ ਸਕੂਟੀ ਦਿੱਤੀ ਜਾਵੇਗੀ।

PunjabKesari

ਪਿ੍ਰਯੰਕਾ ਨੇ ਆਪਣੇ ਟਵੀਟ ’ਚ ਕੁਝ ਵਿਦਿਆਰਥਣਾਂ ਦੀ ਇਕ ਪੱਤਰਕਾਰ ਨਾਲ ਕੀਤੀ ਗਈ ਗੱਲਬਾਤ ਦਾ ਵੀਡੀਓ ਵੀ ਟੈਗ ਕੀਤਾ, ਜਿਸ ’ਚ ਕੁੜੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਪਿ੍ਰਯੰਕਾ ਨਾਲ ਤਸਵੀਰ ਖਿਚਵਾਈ ਹੈ। ਇਕ ਵਿਦਿਆਰਥਣ ਨੇ ਕਿਹਾ ਕਿ ਪਿ੍ਰਯੰਕਾ ਜੀ ਨੇ ਕਿਹਾ ਕਿ ਤੁਸੀਂ ਲੋਕ ਚੰਗੀ ਤਰ੍ਹਾਂ ਪੜ੍ਹ-ਲਿਖ ਕੇ ਕੁਝ ਬਣੋ। ਦੱਸਣਯੋਗ ਹੈ ਕਿ ਪਿ੍ਰਯੰਕਾ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਵਿਚ 40 ਫ਼ੀਸਦੀ ਸੀਟਾਂ ’ਤੇ ਮਹਿਲਾ ਉਮੀਦਵਾਰ ਉਤਾਰੇਗੀ।  


Tanu

Content Editor

Related News