ਕਾਂਗਰਸ ਬਣਾਏਗੀ ਗੁਜਰਾਤ ''ਚ ਅਗਲੀ ਸਰਕਾਰ : ਰਾਹੁਲ ਗਾਂਧੀ

05/10/2022 3:32:50 PM

ਦਾਹੋਦ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਅਮੀਰਾਂ ਲਈ ਇਕ ਵੱਖ ਭਾਰਤ ਅਤੇ ਗਰੀਬਾਂ ਲਈ ਇਕ ਵੱਖ ਭਾਰਤ ਦਾ ਨਿਰਮਾਣ ਕਰਨ ਦਾ ਦੋਸ਼ ਲਗਾਇਆ। ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਗਲੀ ਸਰਕਾਰ ਉਨ੍ਹਾਂ ਦੀ ਪਾਰਟੀ ਬਣਾਏਗੀ। ਰਾਹੁਲ ਨੇ ਕਿਹਾ,''ਭਾਜਪਾ ਨੇ 2 ਭਾਰਤ ਬਣਾਏ ਹਨ- ਇਕ ਭਾਰਤ ਅਮੀਰਾਂ ਲਈ ਅਤੇ ਇਕ ਭਾਰਤ ਗਰੀਬਾਂ ਲਈ। ਦੇਸ਼ 'ਚ ਜਿਨ੍ਹਾਂ ਸਰੋਤਾਂ 'ਤੇ ਗਰੀਬਾਂ ਦਾ ਹੱਕ ਹੈ, ਭਾਜਪਾ ਦੇ ਮਾਡਲ 'ਚ ਉਨ੍ਹਾਂ ਨੂੰ ਕੁਝ ਅਮੀਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼

ਕਾਂਗਰਸ ਨੇਤਾ ਨੇ ਆਦਿਵਾਸੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਕਿਹਾ,''ਭਾਜਪਾ ਸਰਕਾਰ ਤੁਹਾਨੂੰ ਕੁਝ ਨਹੀਂ ਦੇਵੇਗੀ ਪਰ ਤੁਹਾਡਾ ਸਭ ਕੁਝ ਲੈ ਲਵੇਗੀ। ਤੁਹਾਨੂੰ ਆਪਣੇ ਅਧਿਕਾਰ ਖੋਹਣੇ ਹੋਣਗੇ, ਉਦੋਂ ਤੁਹਾਨੂੰ ਉਹ ਮਿਲੇਗਾ, ਜਿਸ 'ਤੇ ਤੁਹਾਡਾ ਹੱਕ ਹੈ।'' ਰਾਹੁਲ ਨੇ ਕਿਹਾ,''ਆਦਿਵਾਸੀ ਲੋਕ ਆਪਣੀ ਸਖ਼ਤ ਮਿਹਨਤ ਨਾਲ ਗੁਜਰਾਤ 'ਚ ਸੜਕਾਂ, ਪੁਲ, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਬਣਾਉਂਦੇ ਹਨ ਪਰ ਤੁਹਾਨੂੰ ਬਦਲੇ 'ਚ ਕੀ ਮਿਲਦਾ ਹੈ? ਤੁਹਾਨੂੰ ਕੁਝ ਨਹੀਂ ਮਿਲਦਾ। ਨਾ ਤਾਂ ਚੰਗੀ ਸਿੱਖਿਆ ਮਿਲਦੀ ਹੈ ਅਤੇ ਨਾ ਹੀ ਸਿਹਤ ਸੇਵਾ।'' ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਮੋਦੀ ਦੇਸ਼ 'ਚ ਉਹੀ ਕਰ ਰਹੇ ਹਨ, ਜੋ ਉਨ੍ਹਾਂ ਨੇ ਮੁੱਖ ਮੰਤਰੀ ਦੇ ਰੂਪ 'ਚ ਗੁਜਰਾਤ 'ਚ ਕੀਤਾ ਸੀ। ਉਹ ਅਮੀਰਾਂ ਲਈ ਇਕ ਵੱਖ ਭਾਰਤ ਅਤੇ ਆਮ ਲੋਕਾਂ ਲਈ ਇਕ ਵੱਖ ਭਾਰਤ ਬਣਾ ਰਹੇ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News