ਰੈਪੋ ਦਰ ''ਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Jun 08, 2022 - 03:50 PM (IST)

ਰੈਪੋ ਦਰ ''ਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਭਾਰਤੀ ਰਿਜ਼ਰਵ ਬੈਂਕ ਵਲੋਂ ਪ੍ਰਮੁੱਖ ਨੀਤੀਗਤ ਦਰ ਰੈਪੋ ਨੂੰ 0.50 ਫੀਸਦੀ ਵਧਾ ਕੇ 4.09 ਫੀਸਦੀ ਕੀਤੇ ਜਾਣ ਦੇ ਮੁੱਦੇ 'ਤੇ ਬੁੱਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਜ਼ਿਆਦਾ ਮਹੀਨਾਵਾਰ ਕਿਸ਼ਤ ਵੀ ਦੇਣੀ ਪਵੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''4 ਮਈ ਨੂੰ ਰਿਜ਼ਰਵ ਬੈਂਕ ਨੇ ਰੈਪੋ ਦਰ 0.40 ਫੀਸਦੀ ਵਧਾਈ, ਨਤੀਜਾ-ਮਹੀਨੇ ਭਰ 'ਚ ਈ.ਐੱਮ.ਆਈ. 3 ਤੋਂ 4 ਵਾਰ ਮਹਿੰਗੀ ਹੋਈ। ਅੱਜ ਫਿਰ ਰੈਪੋ ਦਰ 0.50 ਫੀਸਦੀ ਵਧਾਈ ਗਈ, ਨਤੀਜਾ-ਪਹਿਲੇ ਹੀ ਮਹਿੰਗੇ ਕਰਜ਼ 'ਚ ਫਸੇ ਲੋਕ, ਹੁਣ ਹੋਰ ਜ਼ਿਆਦਾ ਆਈ.ਐੱਮ.ਆਈ. ਦੀ ਮਾਰ ਝੱਲਣ ਨੂੰ ਮਜ਼ਬੂਰ! ਮਹਿੰਗਾਈ, ਬੇਰੁਜ਼ਗਾਰੀ ਅਤੇ ਖ਼ਾਲੀ ਜੇਬ ਨੂੰ ਮਹਿੰਗਾ ਕਰਜ਼!'' 

PunjabKesari

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਧਦੀ ਮਹਿੰਗਾਈ ਨੂੰ ਕਾਬੂ 'ਚ ਲਿਆਉਣ ਲਈ ਬੁੱਧਵਾਰ ਨੂੰ ਪ੍ਰਮੁੱਖ ਨੀਤੀਗਤ ਦਰ ਰੈਪੋ ਨੂੰ 0.50 ਫੀਸਦੀ ਵਧਾ ਕੇ 4.9 ਫੀਸਦੀ ਕਰ ਦਿੱਤਾ। ਆਰ.ਬੀ.ਆਈ. ਦੇ ਇਸ ਕਦਮ ਨਾਲ ਕਰਜ਼ਾ ਮਹਿੰਗਾ ਹੋਵੇਗਾ ਅਤੇ ਕਰਜ਼ ਦੀ ਮਹੀਨਾਵਾਰ ਕਿਸ਼ਤ ਯਾਨੀ ਈ.ਐੱਮ.ਈ. ਵਧੇਗੀ। ਇਸ ਤੋਂ ਪਹਿਲਾਂ, 4 ਮਈ ਨੂੰ ਆਰ.ਬੀ.ਆੀ. ਨੇ ਅਚਾਨਕ ਤੋਂ ਰੈਪੋ ਦਰ 'ਚ 0.4 ਫੀਸਦੀ ਦਾ ਵਾਧਾ ਕੀਤਾ ਸੀ।


author

DIsha

Content Editor

Related News