ਕਾਂਗਰਸ ਨੇ NEET ਮੁੱਦੇ ''ਤੇ ਘੇਰੀ ਕੇਂਦਰ ਸਰਕਾਰ, ਕਿਹਾ- PM ਮੋਦੀ ਨੇ ਅਜੇ ਤੱਕ ਚੁੱਪੀ ਕਿਉਂ ਧਾਰੀ

06/29/2024 5:42:06 PM

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਨੇ ਮੈਡੀਕਲ ਦਾਖਲਾ ਪ੍ਰੀਖਿਆ 'NEET-UG' 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਗੁਜਰਾਤ ਦੇ ਗੋਧਰਾ 'ਚ ਪੇਪਰ ਲੀਕ ਹੋਣ ਦਾ ਮਾਮਲਾ ਸਪੱਸ਼ਟ ਹੋ ਗਿਆ ਹੈ। ਇਸ ਦੇ ਬਾਵਜੂਦ ਸਰਕਾਰ ਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ 'ਚ ਝੂਠ ਬੋਲਿਆ ਹੈ। ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਨੇ ਇਹ ਸਵਾਲ ਵੀ ਕੀਤਾ ਹੈ ਕਿ ਨੀਟ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NEET ਮੁੱਦੇ 'ਤੇ ਚੁੱਪੀ ਕਿਉਂ ਧਾਰੀ ਹੋਈ ਹੈ?

ਇਹ ਵੀ ਪੜ੍ਹੋ - ਵੱਡੀ ਖ਼ਬਰ : ਹੁਣ ਰਾਜਕੋਟ ਹਵਾਈ ਅੱਡੇ ਦੀ ਡਿੱਗ ਪਈ ਛੱਤ, ਪਈਆਂ ਭਾਜੜਾਂ, PM ਮੋਦੀ ਨੇ ਕੀਤਾ ਸੀ ਉਦਘਾਟਨ

ਗੋਹਿਲ ਨੇ ਗੋਧਰਾ ਸੈਸ਼ਨ ਕੋਰਟ ਵਿੱਚ ਦਾਇਰ ਇੱਕ ਪੁਲਸ ਹਲਫ਼ਨਾਮੇ ਦਾ ਹਵਾਲਾ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ, "ਇਸ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ, ਉੜੀਸਾ ਅਤੇ ਬਿਹਾਰ ਸਮੇਤ ਕਈ ਰਾਜਾਂ ਦੇ ਵਿਦਿਆਰਥੀ ਪ੍ਰੀਖਿਆ ਦੇਣ ਲਈ ਗੋਧਰਾ ਆਏ ਸਨ, ਕਿਉਂਕਿ ਇਥੇ ਉਹਨਾਂ ਦੀ ਪਹਿਲਾਂ ਹੀ ਸੈਟਿੰਗ ਹੋ ਗਈ ਸੀ। ਉਨ੍ਹਾਂ ਵਿਦਿਆਰਥੀਆਂ ਤੋਂ ਐਡਵਾਂਸ ਪੈਸੇ ਅਤੇ ਖਾਲੀ ਚੈੱਕ ਲਏ ਗਏ। ਨਾਲ ਹੀ, ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਐੱਨਈਈਟੀ ਲਈ ਫਾਰਮ ਭਰਦੇ ਸਮੇਂ ਕੇਂਦਰ ਲਈ 'ਜੈ ਜਲਰਾਮ ਸਕੂਲ' ਗੁਜਰਾਤੀ ਮਾਧਿਅਮ ਦਾ ਨਾਮ ਲਿੱਖਣ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਤੋਂ ਹੀ ਸਮਝੌਤਾ ਕੀਤਾ ਗਿਆ ਸੀ ਕਿ ਜਦੋਂ ਵਿਦਿਆਰਥੀਆਂ ਨੂੰ ਦਾਖਲਾ ਮਿਲ ਜਾਵੇਗਾ ਤਾਂ ਖਾਲੀ ਚੈੱਕ ਵਿੱਚ ਰਕਮ ਭਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ - ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ

ਗੋਹਿਲ ਨੇ ਦੋਸ਼ ਲਾਇਆ, ''ਪੇਪਰ ਲੀਕ ਮਾਮਲੇ ਦਾ ਪਹਿਲਾ ਦੋਸ਼ੀ ਤੁਸ਼ਾਰ ਭੱਟ ਹੈ, ਜੋ ਜੈ ਜਲਰਾਮ ਸਕੂਲ ਵਿੱਚ ਪੜ੍ਹਾਉਂਦਾ ਹੈ ਅਤੇ NEET ਵਿੱਚ ਪ੍ਰੀਖਿਆ ਕੇਂਦਰ ਦਾ 'ਡਿਪਟੀ ਸੁਪਰਡੈਂਟ' ਸੀ। ਦੂਜਾ ਦੋਸ਼ੀ ਪੁਰਸ਼ੋਤਮ ਮਹਾਵੀਰ ਪ੍ਰਸਾਦ ਹੈ, ਜੋ ਇਸ ਸਕੂਲ ਦਾ ਪ੍ਰਿੰਸੀਪਲ ਹੈ। ਉਸ ਦਾ ਕੰਮ ਪੇਪਰ ਖ਼ਤਮ ਹੁੰਦੇ ਹੀ ਬਕਸੇ ਨੂੰ ਸੀਲ ਕਰਕੇ ਤੁਰੰਤ ਕੋਰੀਅਰ ਕਰਨ ਦਾ ਸੀ। ਪਰ ਉਹਨਾਂ ਨੇ ਇਮਤਿਹਾਨ ਖ਼ਤਮ ਹੋਣ ਤੋਂ ਬਾਅਦ ਡੱਬੇ ਖੋਲ੍ਹੇ ਅਤੇ ਪੇਪਰ ਵਿੱਚ ਸਹੀ ਜਵਾਬਾਂ 'ਤੇ ਨਿਸ਼ਾਨ ਲਗਾ ਕੇ ਬਕਸੇ ਭੇਜ ਦਿੱਤੇ।

ਇਹ ਵੀ ਪੜ੍ਹੋ - Delhi Airport Accident: ਚਸ਼ਮਦੀਦ ਨੇ ਦੱਸਿਆ ਕਿਵੇਂ ਕਾਰਾਂ 'ਤੇ ਲੋਹੇ ਦੇ ਪਿੱਲਰ ਡਿੱਗਣ ਨਾਲ ਮਚੀ ਹਫ਼ੜਾ-ਦਫ਼ੜੀ

ਉਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਂ ਪਰਸ਼ੂਰਾਮ, ਵਿਨੋਦ ਆਨੰਦ, ਆਰਿਫ ਵਹੋਰਾ ਹਨ। ਇਨ੍ਹਾਂ ਦਾ ਕੰਮ ਵਿਦਿਆਰਥੀਆਂ ਦੇ ਪਰਿਵਾਰਾਂ ਤੋਂ ਪੈਸੇ ਲੈਣਾ ਸੀ। ਗੋਹਿਲ ਨੇ ਦਾਅਵਾ ਕੀਤਾ ਕਿ ਆਰਿਫ਼ ਵਹੋਰਾ ਉੱਥੇ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਮੀਤ ਪ੍ਰਧਾਨ ਹਨ। ਉਨ੍ਹਾਂ ਨੇ ਸਵਾਲ ਕੀਤਾ, 'ਸਰਕਾਰ ਨੇ ਸਭ ਕੁਝ ਜਾਣਦੇ ਹੋਏ ਵੀ ਪੇਪਰ ਲੀਕ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਝੂਠ ਕਿਉਂ ਬੋਲਿਆ? ਪੁਲਸ ਜਾਂਚ ਵਿੱਚ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਵੀ ਸਿੱਖਿਆ ਮੰਤਰੀ ਨੇ ਕਿਉਂ ਕਿਹਾ ਕਿ NEET ਵਿੱਚ ਕੋਈ ਧਾਂਦਲੀ ਨਹੀਂ ਹੋਈ? NEET ਦੇ ਮੁੱਦੇ 'ਤੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਟਵਿੱਟਰ (ਐਕਸ ਹੈਂਡਲ) ਨੇ ਵੀ ਪੁੱਛਿਆ ਕਿ NEET ਪੇਪਰ ਲੀਕ ਦੀ ਜਾਂਚ 'ਚ ਸਿਰਫ਼ ਛੋਟੀਆਂ ਮੱਛੀਆਂ ਨੂੰ ਹੀ ਕਿਉਂ ਫੜਿਆ ਜਾ ਰਿਹਾ ਹੈ?

ਇਹ ਵੀ ਪੜ੍ਹੋ - ਕੇਂਦਰ ਵਲੋਂ ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗਣ ਦੀ ਘਟਨਾ ਦੇ ਜਾਂਚ ਦੇ ਹੁਕਮ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News